ਭਗਵੰਤ ਮਾਨ ਅਜਿਹੇ ਮੁੱਖ ਮੰਤਰੀ ਜੇ ਕਿਸੇ ਦੀ ਨਹੀਂ ਮੰਨਦੇ: ਮਨੋਹਰ ਲਾਲ

ਗੁੜਗਾਓਂ – ਪਿੰਡ ਨਇਆਂ ਗਾਓਂ ਆਯੋਜਿਤ ਸਵਾਗਤੀ ਸਮਾਰੋਹ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਤਲੁਜ-ਯਮੁਨਾ ਲਿੰਕ (SYL) ਮੁੱਦੇ ’ਤੇ ਘੇਰਿਆ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜਿਹੇ ਮੁੱਖ ਮੰਤਰੀ ਹਨ, ਜੋ ਕਿਸੇ ਦੀ ਨਹੀਂ ਮੰਨਦੇ, ਇਸ ਲਈ SYL ’ਤੇ ਕਿਸੇ ਤਰ੍ਹਾਂ ਦੀ ਆਸ ਰੱਖਣਾ ਠੀਕ ਨਹੀਂ ਹੈ।

ਉੱਥੇ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਕ ਸੰਸਥਾ ਨੇ ਇਕ ਸਰਵੇਖਣ ਕਰਵਾਇਆ ਹੈ, ਜਿਸ ’ਚ ਹਰਿਆਣਾ ਵਧੀਆ ਸ਼ਾਸਨ ’ਚ ਪੂਰੇ ਦੇਸ਼ ’ਚ ਪਹਿਲੇ ਨੰਬਰ ’ਤੇ ਆ ਗਿਆ ਹੈ। ਅਸੀਂ ਸੱਤਾ ਦਾ ਆਨੰਦ ਨਹੀਂ ਮਾਣਿਆ, ਸਗੋਂ ਸੱਤਾ ਨੂੰ ਸੇਵਾ ਦਾ ਸਾਧਨ ਬਣਾਇਆ ਹੈ। ਗਰੀਬਾਂ ਨੂੰ ਲੱਭ-ਲੱਭ ਕੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਨਾਲ ਜੋੜ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਤਰਜੀਹਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ। ਇਸ ਦਿਸ਼ਾ ’ਚ ਕਾਰਵਾਈ ਚੱਲ ਰਹੀ ਹੈ ਅਤੇ ਹੁਣ ਲੋਕ ਕਹਿਣ ਲੱਗੇ ਹਨ- ‘ਭ੍ਰਿਸ਼ਟਾਚਾਰ ਦਾ ਕਾਲ, ਮਨੋਹਰ ਲਾਲ ਮਨੋਹਰ ਲਾਲ’ ਜਦਕਿ 8 ਸਾਲ ਪਹਿਲਾਂ ਪ੍ਰਦੇਸ਼ ਦਾ ਕੋਈ ਵੀ ਵਿਅਕਤੀ ਇਹ ਸੋਚਣ ਨੂੰ ਤਿਆਰ ਨਹੀਂ ਸੀ ਕਿ ਭ੍ਰਿਸ਼ਟਾਚਾਰ ਵੀ ਘੱਟ ਹੋ ਸਕਦਾ ਹੈ। 

Add a Comment

Your email address will not be published. Required fields are marked *