ਲੁਧਿਆਣਾ ‘ਚ ਡੇਂਗੂ ਦੇ 40 ਨਵੇਂ ਮਰੀਜ਼ਾਂ ਦੀ ਪੁਸ਼ਟੀ, ਵਾਇਰਲ ਦੇ 70 ਮਰੀਜ਼ ਆਏ ਸਾਹਮਣੇ

ਲੁਧਿਆਣਾ : ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ’ਚ ਡੇਂਗੂ ਦੇ 40 ਮਰੀਜ਼ ਸਾਹਮਣੇ ਆਏ, ਜਦੋਂਕਿ ਡੇਂਗੂ ਦੇ ਲੱਛਣਾਂ ਵਾਲੇ ਵਾਇਰਲ ਦੇ 70 ਤੋਂ ਵੱਧ ਮਰੀਜ਼ ਹਸਪਤਾਲਾਂ ਅਤੇ ਨਿੱਜੀ ਕਲੀਨਿਕਾਂ ’ਚ ਰਿਪੋਰਟ ਹੋਏ ਹਨ। ਸਿਹਤ ਵਿਭਾਗ ਨੇ 28 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ’ਚੋਂ 15 ਜ਼ਿਲ੍ਹੇ ਦੇ, ਜਦੋਂਕਿ 13 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਸਿਹਤ ਵਿਭਾਗ ਵੱਲੋਂ ਹੁਣ ਤੱਕ ਡੇਂਗੂ ਦੇ 442 ਮਰੀਜ਼ ਸਾਹਮਣੇ ਆਉਣ ਦੀ ਗੱਲ ਗਈ ਗਈ ਹੈ, ਜਦੋਂਕਿ ਜ਼ਿਲ੍ਹੇ ਦੇ 1860 ਮਰੀਜ਼ਾਂ ਨੂੰ ਸ਼ੱਕੀ ਮਰੀਜ਼ਾਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ।
ਦੂਜੇ ਪਾਸੇ ਡੇਂਗੂ ਦੇ ਲੱਛਣਾਂ ਵਾਲੇ ਵਾਇਰਲ ਦਾ ਵੀ ਕਾਫੀ ਕਹਿਰ ਸਾਹਮਣੇ ਆ ਰਿਹਾ ਹੈ, ਜਿਸ ਵਿਚ ਮਰੀਜ਼ ਦੀ ਡੇਂਗੂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਪਰ ਸਾਰੇ ਲੱਛਣ ਡੇਂਗੂ ਵਾਲੇ ਹੀ ਰਹਿੰਦੇ ਹਨ ਅਤੇ ਸੈੱਲ ਵੀ ਘੱਟ ਆ ਰਹੇ ਹਨ। ਇਸ ਦੀ ਪੁਸ਼ਟੀ ਕਰਦਿਆਂ ਹੋਮਿਓਪੈਥਿਕ ਮਾਹਿਰ ਡਾ. ਵਿਸ਼ਵਨਾਥ ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਕਲੀਨਿਕ ’ਚ ਵਾਇਰਲ ਦੇ ਕਾਫੀ ਮਰੀਜ਼ ਆ ਰਹੇ ਹਨ। ਸੈੱਲ ਘੱਟ ਆਉਣ ਦੀ ਰਿਪੋਰਟ ਨਾਲ ਸੈੱਲ ਵਧਾਉਣ ਲਈ ਦਵਾਈ ਲੈਣ ਆਉਂਦੇ ਹਨ।
ਸਵਾਈਨ ਫਲੂ ਦੇ 2 ਸ਼ੱਕੀ ਮਰੀਜ਼ ਆਏ ਸਾਹਮਣੇ
ਸਥਾਨਕ ਹਸਪਤਾਲਾਂ ’ਚ ਬੀਤੀ ਦੇਰ ਸ਼ਾਮ ਸਵਾਈਨ ਫਲੂ ਦੇ 2 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹਾ ਐਪੀਡੈਮਿਓਲਾਜਿਸਟ ਡਾ. ਰਮਨਪ੍ਰੀਤ ਕੌਰ ਨੇ ਦੱਸਿਆ ਕਿ ਸਵਾਈਨ ਫਲੂ ਦਾ ਕੋਈ ਵੀ ਮਰੀਜ਼ ਪਾਜ਼ੇਟਿਵ ਨਹੀਂ ਆਇਆ।
ਕੋਰੋਨਾ ’ਚ ਰਾਹਤ, 1024 ਸੈਂਪਲਾਂ ’ਚੋਂ ਕੋਈ ਮਰੀਜ਼ ਪਾਜ਼ੇਟਿਵ ਨਹੀਂ
ਜ਼ਿਲ੍ਹੇ ’ਚ ਕੋਰੋਨਾ ਤੋਂ ਬੀਤੇ ਦਿਨ ਰਾਹਤ ਮਿਲੀ ਹੈ, ਲੈਬ ’ਚ 1024 ਸੈਂਪਲਾਂ ਦੀ ਜਾਂਚ ਕੀਤੀ ਗਈ ਪਰ ਕਿਸੇ ਵੀ ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਨਹੀਂ ਆਈ। ਸਿਹਤ ਅਧਿਕਾਰੀਆਂ ਮੁਤਾਬਕ 18 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਗਿਆ ਹੈ। ਮੌਜੂਦਾ ਸਮੇਂ ’ਚ ਸਰਗਰਮਮਰੀਜ਼ਾਂ ਦੀ ਗਿਣਤੀ 14 ਰਹਿ ਗਈ ਹੈ।

Add a Comment

Your email address will not be published. Required fields are marked *