Jeremy Hunt ਹੋਣਗੇ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ

ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਸ਼ੁੱਕਰਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਜੇਰੇਮੀ ਹੰਟ ਨੂੰ ਬ੍ਰਿਟੇਨ ਦਾ ਨਵਾਂ ਵਿੱਤ ਮੰਤਰੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿੱਤ ਮੰਤਰੀ ਕੁਆਸੀ ਕਵਾਰਤੇਂਗ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਪਿਛਲੇ ਮਹੀਨੇ ਦੇ ਅੰਤ ‘ਚ ਟੈਕਸ ‘ਚ ਕਟੌਤੀ ਦੇ ਪ੍ਰਸਤਾਵਿਤ ‘ਮਿੰਨੀ ਬਜਟ’ ਕਾਰਨ ਅਰਥਵਿਵਸਥਾ ‘ਚ ਆਈ ਉਥਲ-ਪੁਥਲ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਕਿਹਾ ਹੈ, “ਸਾਬਕਾ ਕੈਬਨਿਟ ਮੰਤਰੀ ਜੇਰੇਮੀ ਹੰਟ ਨਵੇਂ ਵਿੱਤ ਮੰਤਰੀ ਹੋਣਗੇ।” ਕੁਆਰਟੇਂਗ ਦਾ ਕਾਰਜਕਾਲ ਸਿਰਫ਼ 38 ਦਿਨ ਦਾ ਸੀ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਹਟਣ ਲਈ ਕਿਹਾ ਗਿਆ ਹੈ।

ਉਨ੍ਹਾਂ ਨੇ ਆਪਣੇ ਅਸਤੀਫੇ ‘ਚ ਲਿਖਿਆ, “ਜਿਵੇਂ ਕਿ ਮੈਂ ਪਿਛਲੇ ਕੁਝ ਹਫਤਿਆਂ ‘ਚ ਕਈ ਵਾਰ ਕਿਹਾ ਹੈ ਕਿ ਸਥਿਤੀ ਨੂੰ ਬਰਕਰਾਰ ਰੱਖਣਾ ਕੋਈ ਵਿਕਲਪ ਨਹੀਂ ਹੈ। ਬਹੁਤ ਲੰਬੇ ਸਮੇਂ ਤੋਂ ਇਹ ਦੇਸ਼ ਘੱਟ ਵਿਕਾਸ ਦਰ ਅਤੇ ਉੱਚ ਟੈਕਸਾਂ ਦਾ ਸਾਹਮਣਾ ਕਰ ਰਿਹਾ ਹੈ। ਜੇਕਰ ਇਸ ਦੇਸ਼ ਨੂੰ ਕਾਮਯਾਬ ਕਰਨਾ ਹੈ ਤਾਂ ਇਸ ਨੂੰ ਬਦਲਣਾ ਪਵੇਗਾ। ਉਨ੍ਹਾਂ ਦੇ ਕਾਰਜਕਾਲ ਦੌਰਾਨ ਟੈਕਸਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਪੌਂਡ ਦੀ ਵਟਾਂਦਰਾ ਦਰ ਵਿੱਚ ਭਾਰੀ ਗਿਰਾਵਟ ਆਈ।”

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕਵਾਰਟੇਂਗ ਨੇ ਅਹੁਦਾ ਛੱਡਣ ਦੀ ਗੱਲ ਨੂੰ ਖਾਰਿਜ ਕਰਦਿਆਂ ਕਿਹਾ ਸੀ, “ਮੈਂ ਕਿਤੇ ਨਹੀਂ ਜਾ ਰਿਹਾਂ।” ਟਰਸ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਉਹ 48 ਬਿਲੀਅਨ ਡਾਲਰ ਟੈਕਸ ਕਟੌਤੀ ਪ੍ਰਸਤਾਵਾਂ ‘ਚੋਂ ਕੁਝ ਨੂੰ ਰੱਦ ਕਰਨ ਲਈ ਬਹੁਤ ਦਬਾਅ ਹੇਠ ਹੈ। ਟੈਕਸ ਕਟੌਤੀ ਦੀਆਂ ਤਜਵੀਜ਼ਾਂ ਨਾਲ ਵਿੱਤੀ ਬਾਜ਼ਾਰ ‘ਤੇ ਮਾੜਾ ਅਸਰ ਪਿਆ ਅਤੇ ਬੈਂਕ ਆਫ਼ ਇੰਗਲੈਂਡ ਨੂੰ ਇਸ ਨਾਲ ਨਜਿੱਠਣ ਲਈ ਕਦਮ ਚੁੱਕਣੇ ਪਏ।”

Add a Comment

Your email address will not be published. Required fields are marked *