ਕਾਂਗਰਸ ਨੇਤਾ ਖੜਗੇ ਦੇ ਬਿਆਨ ਨੇ ਖੜ੍ਹਾ ਕੀਤਾ ਵਿਵਾਦ, ਬੋਲੇ- ਬਕਰੀਦ ’ਚ ਬਚਾਂਗੇ ਤਾਂ ਮੁਹੱਰਮ ’ਚ ਨੱਚਾਂਗੇ

ਭੋਪਾਲ- ਕਾਂਗਰਸ ਪ੍ਰਧਾਨ ਅਹੁਦੇ ਲਈ ਉਮੀਦਵਾਰ ਮਲਿਕਾਰਜੁਨ ਖੜਗੇ ਨੇ ਭਵਿੱਖ ਦੇ ਪ੍ਰਧਾਨ ਮੰਤਰੀ ਸੰਬੰਧੀ ਸਵਾਲ ਦੇ ਜਵਾਬ ਵਿਚ ਅੱਜ ਇਥੇ ਇਕ ਟਿੱਪਣੀ ਕੀਤੀ, ਜੋ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਉਨ੍ਹਾਂ ਕਿਹਾ ਕਿ ਬਕਰੀਦ ਵਿਚ ਬਚਾਂਗੇ ਤਾਂ ਮੁਹੱਰਮ ਵਿਚ ਨੱਚਾਂਗੇ। ਖੜਗੇ ਸਵੇਰੇ ਇਥੇ ਵਿਸ਼ੇਸ਼ ਜਹਾਜ਼ ਰਾਹੀਂ ਪੁੱਜੇ ਅਤੇ ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਦੇ ਸਿਲਸਿਲੇ ਵਿਚ ਪਾਰਟੀ ਡੈਲੀਗੇਟਸ ਅਤੇ ਨੇਤਾਵਾਂ ਨਾਲ ਮੁਲਾਕਾਤ ਕੀਤੀ।

ਇਸ ਤੋਂ ਬਾਅਦ ਸੂਬਾ ਕਾਂਗਰਸ ਦਫਤਰ ਵਿਚ ਆਯੋਜਿਤ ਪੱਤਰਕਾਰ ਵਾਰਤਾ ਦੌਰਾਨ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ,‘‘ਪੀ. ਐੱਮ. ਕੌਣ ਬਣੇਗਾ, ਰਾਹੁਲ ਗਾਂਧੀ ਜਾਂ ਤੁਸੀ।’’ ਸੀਨੀਅਰ ਕਾਂਗਰਸ ਨੇਤਾ ਨੇ ਤਪਾਕ ਨਾਲ ਕਿਹਾ,‘‘ਦੇਖੋ, ਪਹਿਲਾਂ ਤਾਂ ਮੇਰਾ ਸੰਗਠਨ ਚੋਣ ਹੈ, ਇਸ ਵਿਚ ਆਇਆ ਹਾਂ। ਸਾਡੇ ਵਿਚ ਇਕ ਕਹਾਵਤ ਹੈ, ਮੈਂ ਬਹੁਤ ਜਗ੍ਹਾ ਰਿਪੀਟ ਕਰਦਾ ਹਾਂ, ਬਕਰੀਦ ’ਚ ਬਚਾਂਗੇ ਤਾਂ ਮੁਹੱਰਮ ਵਿਚ ਨੱਚਾਂਗੇ। ਪਹਿਲਾਂ ਤਾਂ ਮੇਰੀ ਚੋਣ ਖ਼ਤਮ ਹੋਣ ਦਿਓ। ਮੈਨੂੰ ਪ੍ਰਧਾਨ ਬਣਨ ਦਿਓ, ਉਸ ਤੋਂ ਬਾਅਦ ਦੇਖਾਂਗੇ, ਧੰਨਵਾਦ।’’ ਕੁਝ ਹੀ ਦੇਰ ਵਿਚ ਇਸ ਸਵਾਲ ਅਤੇ ਟਿੱਪਣੀ ਨਾਲ ਸੰਬੰਧਤ ਜਵਾਬ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਵਿਚ ਕਾਫੀ ਰੋਚਕ ਟਿੱਪਣੀਆਂ ਵੀ ਆਈਆਂ ਹਨ।

Add a Comment

Your email address will not be published. Required fields are marked *