ਵੀ. ਕੇ. ਜੋਸ਼ੀ ਪੰਜਾਬ ਸਟੇਟ ਚੈੱਸ ਚੈਂਪੀਅਨਸ਼ਿਪ 20 ਤੋਂ

 ਬਰਨਾਲਾ ਜ਼ਿਲਾ ਚੈੱਸ ਐਸੋਸੀਏਸ਼ਨ ਵਲੋਂ ਵੀ. ਕੇ. ਜੋਸ਼ੀ ਪੰਜਾਬ ਸਟੇਟ ਚੈੱਸ ਚੈਂਪੀਅਨਸ਼ਿਪ-2022 (ਅੰਡਰ-16 ਤੇ ਓਪਨ ਕੈਟੇਗਰੀ) 20 ਤੇ 21 ਅਗਸਤ ਨੂੰ ਵਾਈ. ਐੱਸ. ਸਕੂਲ ਬਰਨਾਲਾ ਵਿਖੇ ਕਰਵਾਏ ਜਾਵੇਗੀ। ਬਰਨਾਲਾ ਜ਼ਿਲਾ ਚੈੱਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੁਨਿੰਦਰ ਜੋਸ਼ੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਜਨਵਰੀ 2006 ਤੋਂ ਬਾਅਦ ਪੈਦਾ ਹੋਏ ਖਿਡਾਰੀ ਅੰਡਰ-16 ਪ੍ਰਤੀਯੋਗਿਤਾ ਵਿਚ ਹਿੱਸਾ ਲੈ ਸਕਦੇ ਹਨ ਜਦਕਿ ਓਪਨ ਕੈਟੇਗਰੀ ਵਿਚ ਉਮਰ ਦੀ ਕੋਈ ਹੱਦ ਨਹੀਂ ਹੈ। 

ਪ੍ਰਤੀਯੋਗਿਤਾ ਵਿਚ ਐਂਟਰੀ ਲਈ 350 ਰੁਪਏ ਫੀਸ ਰੱਖੀ ਗਈ ਹੈ ਤੇ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਲਈ ਅਪਲਾਈ ਕਰਨ ਦੀ ਆਖਰੀ ਮਿਤੀ 17 ਅਗਸਤ ਹੈ। ਇਸ ਤੋਂ ਬਾਅਦ ਅਪਲਾਈ ਕਰਨ ਵਾਲਿਆਂ ਨੂੰ 50 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਲੇਟ ਫੀਸ ਦੇਣੀ ਪਵੇਗੀ। ਪ੍ਰਤੀਯੋਗਿਤਾ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੇ ਜੇਤੂਆਂ ਨੂੰ 2100 ਰੁਪਏ ਦੇ ਨਕਦ ਇਨਾਮ ਦੇ ਨਾਲ ਟਰਾਫੀ, ਦੂਜੇ ਸਥਾਨ ’ਤੇ ਆਉਣ ਵਾਲੇ ਜੇਤੂਆਂ ਨੂੰ 1000 ਰੁਪਏ ਦੇ ਨਕਦ ਇਨਾਮ ਤੇ ਨਾਲ ਟਰਾਫੀ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਜੇਤੂਆਂ ਨੂੰ 700 ਰੁਪਏ ਦੇ ਨਕਦ ਇਨਾਮ ਦੇ ਨਾਲ ਟਰਾਫੀ ਦਿੱਤੀ ਜਾਵੇਗੀ। ਚੌਥੇ ਤੋਂ ਲੈ ਕੇ 15ਵੇਂ ਸਥਾਨ ਤਕ ਦੇ ਖਿਡਾਰੀਆਂ ਨੂੰ 350 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।

ਪ੍ਰਤੀਯੋਗਿਤਾ ਵਿਚ ਕੁਲ 5 ਰਾਊਂਡ ਖੇਡੇ ਜਾਣਗੇ ਤੇ ਹਰ ਰਾਊਂਡ 120 ਮਿੰਟ ਦਾ ਹੋਵੇਗਾ। ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲਿਆਂ ਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਦੇ ਨਾਲ-ਨਾਲ ਆਪਣੇ ਚੈੱਸ ਬੋਰਡ ਤੇ ਚੈੱਸ ਕਲਾਕ ਲਿਆਉਣਾ ਜ਼ਰੂਰੀ ਹਨ। ਖਿਡਾਰੀਆਂ ਨੂੰ ਲੰਚ ਐਸੋਸੀਏਸ਼ਨ ਵਲੋਂ ਮੁਹੱਈਆ ਕਰਵਾਇਆ ਜਾਵੇਗਾ ਜਦਕਿ ਬਰਨਾਲਾ ਤੋਂ ਬਾਹਰ ਦੇ ਆਉਣ ਵਾਲੇ ਖਿਡਾਰੀਆਂ ਨੂੰ ਆਪਣੇ ਰਹਿਣ ਦਾ ਪ੍ਰਬੰਧ ਖੁਦ ਕਰਨਾ ਪਵੇਗਾ।

Add a Comment

Your email address will not be published. Required fields are marked *