ਧੋਨੀ IPL ਸਭ ਤੋਂ ਮਹਾਨ ਟੀਮ ਦੇ ਚੁਣੇ ਗਏ ਕਪਤਾਨ

ਨਵੀਂ ਦਿੱਲੀ– ਕ੍ਰਿਸ਼ਮਾਈ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸਭ ਤੋਂ ਮਹਾਨ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਇਸ ਟੀਮ ਦੀ ਚੋਣ 2008 ’ਚ ਸ਼ੁਰੂ ਕੀਤੀ ਗਈ ਦੁਨੀਆ ਦੀ ਸਭ ਤੋਂ ਲੋਕਪ੍ਰਿਯਾ ਟੀ-20 ਲੀਗ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਕੀਤਾ ਗਿਆ। 20 ਫਰਵਰੀ ਨੂੰ ਆਈ. ਪੀ. ਐੱਲ. ਦੀ ਪਹਿਲੀ ਨੀਲਾਮੀ ਦੇ 16 ਸਾਲ ਪੂਰੇ ਹੋ ਜਾਣਗੇ।
ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਆਈ. ਪੀ. ਐੱਲ. ਦੀ ਟੈਲੀਵਿਜ਼ਨ ਪ੍ਰਸਾਰਕ ‘ਸਟਾਰ ਸਪੋਰਟਸ’ ਨੇ ਸਾਬਕਾ ਚੌਟੀ ਦੇ ਕ੍ਰਿਕਟਰਾਂ ਅਤੇ ਲਗਭਗ 70 ਪੱਤਰਕਾਰਾਂ ਦੀ ਮਦਦ ਨਾਲ ਆਈ. ਪੀ. ਐੱਲ. ਦੀ ਸਭ ਤੋਂ ਮਹਾਨ ਟੀਮ ਦੀ ਚੋਣ ਕੀਤੀ ਗਈ। ਇਸ ਚੋਣ ਪੈਨਲ ’ਚ ਵਸੀਮ ਅਕਰਮ, ਮੈਥਿਊ ਹੇਡਨ, ਟਾਮ ਮੂਡੀ ਅਤੇ ਡੇਲ ਸਟੇਨ ਵਰਗੇ ਚੌਟੀ ਦੇ ਕ੍ਰਿਕਟਰ ਸ਼ਾਮਿਲ ਸਨ।
ਆਈ. ਪੀ. ਐੱਲ. ਦੀ ਸਭ ਤੋਂ ਮਹਾਨ ਟੀਮ : ਮਹਿੰਦਰ ਸਿੰਘ ਧੋਨੀ (ਕਪਤਾਨ), ਵਿਰਾਟ ਕੋਹਲੀ, ਕ੍ਰਿਸ ਗੇਲ, ਡੇਵਿਡ ਵਾਰਨਰ, ਸੁਰੇਸ਼ ਰੈਨਾ, ਏ. ਬੀ. ਡਿਵੀਲੀਅਰਸ, ਸੂਰਿਯਾਕੁਮਾਰ ਯਾਦਵ, ਹਾਰਦਿਕ ਪੰਡਿਯਾ, ਰਵਿੰਦਰ ਜਡੇਜਾ, ਕੀਰੋਨ ਪੋਲਾਰਡ, ਰਾਸ਼ਿਦ ਖਾਨ, ਸੁਨੀਲ ਨਾਰੇਨ, ਯੁਜਵਿੰਦਰ ਚਹਿਲ, ਲਾਸਿਥ ਮਲਿੰਗਾ ਅਤੇ ਜਸਪ੍ਰੀਤ ਬੁਮਰਾਹ।

Add a Comment

Your email address will not be published. Required fields are marked *