ਹੁਣ ਸਲਮਾਨ ਖ਼ਾਨ ਨੂੰ ਇਸ ਮਾਮਲੇ ‘ਚ ਵੀ ਨਹੀਂ ਮਿਲੀ ਰਾਹਤ

ਮੁੰਬਈ : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਬੰਬੇ ਹਾਈ ਕੋਰਟ ਨੇ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਪਟੀਸ਼ਨ ‘ਤੇ ਬੰਬੇ ਹਾਈ ਕੋਰਟ ‘ਚ ਦੋਵਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋ ਚੁੱਕੀਆਂ ਹਨ ਪਰ ਅਦਾਲਤ ਨੇ ਫਿਰ ਵੀ ਫ਼ੈਸਲਾ ਰਾਖਵਾਂ ਰੱਖਿਆ। ਜੱਜ ਨੇ ਪਨਵੇਲ ‘ਚ ਸਲਮਾਨ ਦੇ ਫਾਰਮ ਹਾਊਸ ਦੇ ਕੋਲ ਰਹਿੰਦੇ ਕੇਤਨ ਕੱਕੜ ਖ਼ਿਲਾਫ਼ ਦਾਇਰ ਮਾਣਹਾਨੀ ਦੇ ਮੁਕੱਦਮੇ ‘ਚ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦੇਈਏ ਕਿ ਸਲਮਾਨ ਨੇ ਇਸ ਮਾਮਲੇ ‘ਚ ਬੰਬੇ ਸਿਆਲ ਕੋਰਟ ਦੇ ਆਦੇਸ਼ ਦੇ ਖ਼ਿਲਾਫ਼ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਸੈਸ਼ਨ ਕੋਰਟ ਤੋਂ ਵੀ  ਕੋਈ ਰਾਹਤ ਨਹੀਂ ਮਿਲੀ ਸੀ।

ਕੀ ਹੈ ਮਾਮਲਾ?
ਦਰਅਸਲ, ਕੁਝ ਮਹੀਨੇ ਪਹਿਲਾਂ ਸਲਮਾਨ ਖਾਨ ਨੇ ਮੁੰਬਈ ਦੇ ਮਲਾਡ ਦੇ ਰਹਿਣ ਵਾਲੇ ਕੇਤਨ ਕੱਕੜ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਕੇਤਨ ਦੀ ਪਨਵੇਲ ‘ਚ ਸਲਮਾਨ ਦੇ ਫਾਰਮ ਹਾਊਸ ਦੇ ਕੋਲ ਪਹਾੜੀ ਜ਼ਮੀਨ ਹੈ। ਸਲਮਾਨ ਦਾ ਦੋਸ਼ ਹੈ ਕਿ ਕੇਤਨ ਨੇ ਇਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮੇਰੀ ਬਦਨਾਮੀ ਕੀਤੀ ਸੀ ਅਤੇ ਮੇਰੇ ਖ਼ਿਲਾਫ਼ ਕਈ ਅਜਿਹੀਆਂ ਪੋਸਟਾਂ ਪਾਈਆਂ ਸਨ, ਜੋ ਭੜਕਾਊ ਅਤੇ ਅਪਮਾਨਜਨਕ ਸਨ। ਸ਼ੋਅ ਦਾ ਹਿੱਸਾ ਰਹੇ ਦੋ ਹੋਰ ਲੋਕਾਂ ਨੂੰ ਵੀ ਇਸੇ ਮਾਮਲੇ ‘ਚ ਧਿਰ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਗੂਗਲ, ​​ਯੂਟਿਊਬ, ਟਵਿਟਰ, ਫੇਸਬੁੱਕ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀ ਪਾਰਟੀ ਬਣਾਇਆ ਗਿਆ।

ਫ਼ੈਸਲਾ ਰੱਖਿਆ ਗਿਆ ਰਾਖਵਾਂ 
ਦੱਸ ਦੇਈਏ ਕਿ ਕੇਤਨ ਨੇ ਸਲਮਾਨ ‘ਤੇ ਉਨ੍ਹਾਂ ਦੇ ਫਾਰਮ ਹਾਊਸ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰਨ ਦੇ ਝੂਠੇ ਦੋਸ਼ ਲਗਾਏ ਸਨ। ਇਸ ਸਬੰਧੀ ਕੇਸ ਚੱਲ ਰਿਹਾ ਹੈ। ਸੈਸ਼ਨ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਹੁਣ ਸਲਮਾਨ ਨੂੰ ਬੰਬੇ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਫਿਲਹਾਲ ਫ਼ੈਸਲਾ ਰਾਖਵਾਂ ਰੱਖਿਆ ਗਿਆ ਹੈ।

Add a Comment

Your email address will not be published. Required fields are marked *