ਨਿਊਜ਼ੀਲੈਂਡ ਨੇ ਮੁੱਖ ਵੀਜ਼ਾ ਸ਼੍ਰੇਣੀਆਂ ਮੁੜ ਖੋਲ੍ਹੀਆਂ

ਵੈਲਿੰਗਟਨ, 12 ਅਕਤੂਬਰ

ਨਿਊਜ਼ੀਲੈਂਡ ਸਰਕਾਰ ਨੇ ਵਿਸ਼ਵ ਪੱਧਰ ’ਤੇ ਮੁਲਾਜ਼ਮਾਂ ਦੀ ਘਾਟ ਵਿਚਾਲੇ ਦੋ ਰੈਜ਼ੀਡੈਂਸ਼ੀਅਲ ਵੀਜ਼ਾ ਸ਼੍ਰੇਣੀਆਂ ਦੀ ਚੋਣ ਮੁੜ ਤੋਂ ਸ਼ੁਰੂ ਕਰਨ ਦੇ ਨਾਲ ਮੁਲਾਜ਼ਮਾਂ ਦੀ ਘਾਟ ਪੂਰੀ ਕਰਨ ਲਈ ਨਵੇਂ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਸ ਤਹਿਤ ਸਰਕਾਰ ਨੇ ਦੋ ਮੁੱਖ ਵਰਗਾਂ ਵਿੱਚ ਯੋਗ ਉਮੀਦਵਾਰਾਂ ਨੂੰ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਵਧੇਰੇ ਮੁਲਾਜ਼ਮਾਂ ਨੂੰ ਆਕਰਸ਼ਿਤ ਕਰਨ ਲਈ ਮੌਜੂਦਾ ਨਿਯਮਾਂ ਤਹਿਤ ਪ੍ਰਤਿਭਾਸ਼ਾਲੀ ਹੁਨਰਮੰਦ ਪਰਵਾਸੀ ਸ਼ੇ੍ਣੀ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਦੋ ਵਰ੍ਹੇ ਪਹਿਲਾਂ ਕੋਵਿਡ -19 ਮਹਾਮਾਰੀ ਕਾਰਨ ਇਸ ’ਤੇ ਰੋਕ ਲਗਾ ਦਿੱਤੀ ਗਈ ਸੀ।  ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਕਿਹਾ ਕਿ ਹੁਨਰਮੰਦ ਪਰਵਾਸੀ ਵਰਗ ਨੂੰ ਰਿਹਾਇਸ਼ੀ ਵੀਜ਼ਾ ਦੇਣ ਨਾਲ ਨਿਊਜ਼ੀਲੈਂਡ ਵਿੱਚ ਲੋੜੀਂਦੇ ਹੁਨਰਮੰਦਾਂ ਦੀ ਘਾਟ ਨੂੰ ਪੂਰਾ ਕਰਨ ਲਈ ਰਾਹ ਪੱਧਰਾ ਹੋ ਜਾਵੇਗਾ। ਵੁੱਡ ਨੇ ਕਿਹਾ ਕਿ ਤਜਵੀਜ਼ਤ ਤਬਦੀਲੀਆਂ ਜਿਸ ਵਿੱਚ ਵਧੇਰੇ ਸੁਖਾਲਾ ਪੁਆਇੰਟ ਸਿਸਟਮ ਸ਼ਾਮਲ ਹੈ, ਇਕ ਸਪਸ਼ਟ, ਨਿਰਪੱਖ ਅਤੇ ਪਾਰਦਰਸ਼ੀ ਯੋਗਤਾ ਸੀਮਾ ਨਿਰਧਾਰਤ ਕਰੇਗਾ ਅਤੇ ਲੋਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਕਈ ਮੌਕੇ ਦੇਵੇਗਾ।  ਮੰਤਰੀ ਨੇ ਕਿਹਾ ਕਿ ਨਵੀਂ ਨੀਤੀ ਨਾਲ ਪ੍ਰੋਸੈਸਿੰਗ ਦੇ ਸਮੇਂ ਵਿੱਚ ਸੁਧਾਰ ਹੋਵੇਗਾ ਅਤੇ ਅਜਿਹੇ ਲੋਕਾਂ ਦੀ ਗਿਣਤੀ ‘ਤੇ ਕੋਈ ਸੀਮਾ ਨਹੀਂ ਹੋਵੇਗੀ ਜੋ ਹਰ ਸਾਲ ਇਥੇ ਰਿਹਾਇਸ਼ੀ ਵੀਜ਼ਾ ਹਾਸਲ ਕਰਦੇ ਹਨ। 

Add a Comment

Your email address will not be published. Required fields are marked *