ਇਕ ਦਹਾਕੇ ਬਾਅਦ ਪਾਕਿਸਤਾਨ ਵਾਪਸ ਆਈ ਮਲਾਲਾ ਯੂਸੁਫਜ਼ਈ

ਕਰਾਚੀ – ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਅੱਤਵਾਦੀਆਂ ਵਲੋਂ ਗੋਲੀ ਮਾਰੇ ਜਾਣ ਦੇ ਇਕ ਦਹਾਕੇ ਬਾਅਦ ਦੇਸ਼ ’ਚ ਹੜ੍ਹ ਪੀੜਤਾਂ ਨੂੰ ਮਿਲਣ ਲਈ ਪਾਕਿਸਤਾਨ ਪਰਤੀ ਹੈ।ਅਖ਼ਬਾਰ ‘ਡਾਨ’ ਮੁਤਾਬਕ ਅੱਤਵਾਦੀਆਂ ਵਲੋਂ ਅਕਤੂਬਰ, 2012 ’ਚ ਗੋਲੀ ਮਾਰੇ ਜਾਣ ਤੋਂ ਬਾਅਦ ਇਕ ਦਹਾਕੇ ਬਾਅਦ ਮੰਗਲਵਾਰ ਨੂੰ ਮਲਾਲਾ ਆਪਣੇ ਪਿਤਾ ਜਿਆਉਦੀਨ ਯੂਸੁਫਜ਼ਈ ਨਾਲ ਕਰਾਚੀ ’ਚ ਪਹੁੰਚੀ ਤੇ ਅੱਜ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਸਕਦੀ ਹੈ।

ਉਨ੍ਹਾਂ ਦੇ ਸੰਗਠਨ ਮਲਾਲਾ ਫੰਡ ਨੇ ਇਕ ਬਿਆਨ ’ਚ ਦੱਸਿਆ ਕਿ ਉਸ ਦੀ ਇਹ ਯਾਤਰਾ ਪਾਕਿਸਤਾਨ ’ਚ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਵੱਲ ਅੰਤਰਰਾਸ਼ਟਰੀ ਧਿਆਨ ਕੇਂਦਰਿਤ ਕਰਨ ਤੇ ਲੋੜੀਂਦੀ ਮਨੁੱਖੀ ਸਹਾਇਤਾ ਲਈ ਹੈ।ਇਸ ਤੋਂ ਪਹਿਲਾਂ ਮਲਾਲਾ ਫੰਡ ਨੇ ਹੜ੍ਹ ਰਾਹਤ ਕੋਸ਼ਿਸ਼ਾਂ ਦਾ ਸਮਰਥਨ ਕਰਨ ਤੇ ਪਾਕਿਸਤਾਨ ’ਚ ਕੁੜੀਆਂ ਤੇ ਬੱਚੀਆਂ ਦੀ ਭਲਾਈ ਲਈ ਅੰਤਰਰਾਸ਼ਟਰੀ ਬਚਾਅ ਸੰਮਤੀ (ਆਈ. ਆਰ. ਸੀ.) ਨੂੰ ਐਮਰਜੈਂਸੀ ਰਾਹਤ ਗ੍ਰਾਂਟ ਜਾਰੀ ਕੀਤੀ ਸੀ।

Add a Comment

Your email address will not be published. Required fields are marked *