ਬ੍ਰਿਟੇਨ ਦੇ ਮਹਾਰਾਜਾ ਚਾਰਲਸ III ਦੀ ਤਾਜਪੋਸ਼ੀ ਨੂੰ ਲੈ ਕੇ ਬਕਿੰਘਮ ਪੈਲੇਸ ਨੇ ਦਿੱਤੀ ਇਹ ਜਾਣਕਾਰੀ

ਲੰਡਨ : ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ ਅਗਲੇ ਸਾਲ 6 ਮਈ ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ‘ਚ ਹੋਵੇਗੀ। ਬਕਿੰਘਮ ਪੈਲੇਸ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਚਾਰਲਸ (73) ਨੂੰ ਪਿਛਲੇ ਮਹੀਨੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਬ੍ਰਿਟੇਨ ਦਾ ਰਾਜਾ ਘੋਸ਼ਿਤ ਕੀਤਾ ਗਿਆ ਸੀ। ਬਕਿੰਘਮ ਪੈਲੇਸ ਦੇ ਅਨੁਸਾਰ ਕੈਂਟਰਬਰੀ ਦੇ ਆਰਚਬਿਸ਼ਪ ਵੱਲੋਂ ਆਯੋਜਿਤ ਤਾਜਪੋਸ਼ੀ ਸਮਾਰੋਹ ‘ਚ ਚਾਰਲਸ III ਨੂੰ ਅਧਿਕਾਰਤ ਤੌਰ ‘ਤੇ ਉਸਦੇ ਤਾਜ ਅਤੇ ਸ਼ਾਹੀ ਸਮੱਗਰੀ ਨਾਲ ਤਾਜ ਪਹਿਨਾਇਆ ਜਾਵੇਗਾ। ਮਹਾਰਾਜਾ ਨੂੰ ਉਸਦੀ ਪਤਨੀ ਮਹਾਰਾਣੀ ਕੈਮਿਲਾ ਨਾਲ ਤਾਜ ਪਹਿਨਾਇਆ ਜਾਵੇਗਾ।

ਬਕਿੰਘਮ ਪੈਲੇਸ ਨੇ ਇਕ ਬਿਆਨ ‘ਚ ਕਿਹਾ, “ਤਾਜਪੋਸ਼ੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾਵਾਂ ਅਤੇ ਸ਼ਾਹੀ ਸ਼ਾਨ ਨੂੰ ਦਰਸਾਉਣ ਤੋਂ ਇਲਾਵਾ ਬਾਦਸ਼ਾਹ ਦੀਆਂ ਮੌਜੂਦਾ ਤੇ ਭਵਿੱਖ ਦੀਆਂ ਭੂਮਿਕਾਵਾਂ ਨੂੰ ਦਰਸਾਏਗੀ।” ਰਵਾਇਤੀ ਤੌਰ ‘ਤੇ ਤਾਜਪੋਸ਼ੀ ਇਕ ਪੂਰੀ ਤਰ੍ਹਾਂ ਧਾਰਮਿਕ ਸੇਵਾ ਹੈ, ਜੋ ਇਕ ਜਸ਼ਨ ਵਜੋਂ ਆਯੋਜਿਤ ਕੀਤੀ ਜਾਂਦੀ ਹੈ। ਪਿਛਲੇ 900 ਸਾਲਾਂ ਤੋਂ ਵੈਸਟਮਿੰਸਟਰ ਐਬੇ ਵਿਖੇ ਤਾਜਪੋਸ਼ੀ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ। ਰਾਣੀ ਦਾ ਅੰਤਿਮ ਸੰਸਕਾਰ ਵੀ ਇੱਥੇ ਹੀ ਕੀਤਾ ਗਿਆ। 1066 ਤੋਂ, ਤਾਜਪੋਸ਼ੀ ਸੇਵਾ ਲਗਭਗ ਹਮੇਸ਼ਾ ਕੈਂਟਰਬਰੀ ਦੇ ਆਰਚਬਿਸ਼ਪ ਦੁਆਰਾ ਕਰਵਾਈ ਜਾਂਦੀ ਹੈ।

Add a Comment

Your email address will not be published. Required fields are marked *