ਜੰਗ ਦੌਰਾਨ ਰੂਸੀ ਸਰਕਾਰ ਦਾ ਵੱਡਾ ਐਕਸ਼ਨ, ਜ਼ੁਕਰਬਰਗ ਦੀ ਕੰਪਨੀ ਮੇਟਾ ਨੂੰ ਅੱਤਵਾਦੀ ਸੰਗਠਨ ਐਲਾਨਿਆ

ਰੂਸ ਤੇ ਯੂਕਰੇਨ ਦੀ ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੱਡੀ ਕਾਰਵਾਈ ਕੀਤੀ ਹੈ। ਰੂਸ ਨੇ ਮਾਰਕ ਜ਼ੁਕਰਬਰਗ ਦੀ ਕੰਪਨੀ ਮੇਟਾ ਨੂੰ ਅੱਤਵਾਦੀ ਅਤੇ ਕੱਟੜਪੰਥੀ ਸੰਗਠਨ ਦੇ ਰੂਪ ‘ਚ ਸੂਚੀਬੱਧ ਕੀਤਾ ਹੈ। ਫੈਡਰਲ ਸਰਵਿਸ ਫਾਰ ਫਾਈਨੈਂਸ਼ੀਅਲ ਮਾਨੀਟਰਿੰਗ (ਰੋਸਫਿਨਮੋਨੀਟਰਿੰਗ) ਦੇ ਡੇਟਾਬੇਸ ਅਨੁਸਾਰ ਰੂਸ ਨੇ ਮੰਗਲਵਾਰ ਨੂੰ ਮੇਟਾ ਨੂੰ ਅੱਤਵਾਦੀ ਅਤੇ ਕੱਟੜਪੰਥੀ ਸੰਗਠਨਾਂ ਦੀ ਸੂਚੀ ‘ਚ ਸ਼ਾਮਲ ਕੀਤਾ।

ਜ਼ਿਕਰਯੋਗ ਹੈ ਕਿ ਮਾਰਚ ‘ਚ ਰੂਸੀ ਸਰਕਾਰ ਨੇ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਬਲਾਕ ਕਰ ਦਿੱਤਾ ਸੀ। ਇੰਨਾ ਹੀ ਨਹੀਂ ਮਾਸਕੋ ਦੀ ਇਕ ਅਦਾਲਤ ਨੇ ਮਾਰਕ ਜ਼ੁਕਰਬਰਗ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਕੱਟੜਪੰਥੀ ਗਤੀਵਿਧੀਆਂ ਦਾ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਯੂਕਰੇਨ ‘ਚ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਰੂਸੀਆਂ ਵਿਰੁੱਧ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਪੋਸਟ ਕਰਨ ਦੀ ਇਜਾਜ਼ਤ ਦੇ ਰਹੀ ਹੈ ਪਰ ਮੇਟਾ ਦੇ ਵਕੀਲ ਨੇ ਫਿਰ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਤੇ ਅਦਾਲਤ ਨੂੰ ਦੱਸਿਆ ਕਿ ਸੰਗਠਨ ਕਦੇ ਵੀ ਕੱਟੜਪੰਥੀ ਗਤੀਵਿਧੀਆਂ ‘ਚ ਸ਼ਾਮਲ ਨਹੀਂ ਸੀ ਅਤੇ ਰੂਸੋਫੋਬੀਆ ਦੇ ਵਿਰੁੱਧ ਸੀ।

Add a Comment

Your email address will not be published. Required fields are marked *