ਜੈਨੀ ਜੌਹਲ ਦਾ ਗੀਤ ਬੈਨ ਹੋਣ ’ਤੇ ਭਗਵੰਤ ਮਾਨ ਤੇ ਕੇਜਰੀਵਾਲ ’ਤੇ ਵਰ੍ਹੇ ਸੁਖਪਾਲ ਖਹਿਰਾ ਤੇ ਜੱਸੀ ਜਸਰਾਜ

ਚੰਡੀਗੜ੍ਹ – ਜੈਨੀ ਜੌਹਲ ਇਨ੍ਹੀਂ ਦਿਨੀਂ ਚਰਚਾ ’ਚ ਹੈ ਕਿਉਂਕਿ ਉਸ ਨੇ ਕੁਝ ਦਿਨ ਪਹਿਲਾਂ ‘ਲੈਟਰ ਟੂ ਸੀ. ਐੱਮ.’ ਨਾਂ ਦਾ ਇਕ ਗੀਤ ਕੱਢਿਆ ਸੀ। ਇਸ ਗੀਤ ’ਚ ਜੈਨੀ ਜੌਹਲ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਇਨਸਾਫ਼ ਦੀ ਮੰਗ ਕੀਤੀ ਸੀ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ। ਹਾਲਾਂਕਿ ਕੱਲ ਉਸ ਦਾ ਗੀਤ ਯੂਟਿਊਬ ’ਤੇ ਬੈਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮਾਮਲਾ ਬੇਹੱਦ ਭਖ਼ ਗਿਆ। ਇਸ ਬੈਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦਰ ਕੇਜਰੀਵਾਲ ਦੀ ਲੋਕਾਂ ਦੇ ਨਾਲ-ਨਾਲ ਰਾਜਨੀਤਕ ਆਗੂਆਂ ਵਲੋਂ ਵੀ ਨਿੰਦਿਆ ਕੀਤੀ ਜਾ ਰਹੀ ਹੈ।

ਇਸ ਮਾਮਲੇ ’ਤੇ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ, ‘‘ਮੈਂ ਭਗਵੰਤ ਮਾਨ ਸਰਕਾਰ ਦੀ ਜੈਨੀ ਜੌਹਲ ਦੇ ਅਰਥ ਭਰਪੂਰ ਗੀਤ ’ਤੇ ਪਾਬੰਦੀ ਲਗਾਉਣ ਦੀ ਨਿੰਦਿਆ ਕਰਦਾ ਹਾਂ। ਸਰਕਾਰ ਨੇ ਇਹ ਗੀਤ ਇਸ ਲਈ ਬੈਨ ਕਰਵਾਇਆ ਹੈ ਕਿਉਂਕਿ ਜੈਨੀ ਨੇ ਗੀਤ ’ਚ ਮੁੱਖ ਮੰਤਰੀ ਦੇ ਪਰਿਵਾਰਕ ਰਾਜ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਉਸ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵੀ ਪਰਦਾਫਾਸ਼ ਕੀਤਾ ਹੈ। ਇਹ ‘ਬਦਲਾਅ’ ਨਹੀਂ ‘ਬਦਲਾ’ ਹੈ। ਅਰਵਿੰਦ ਕੇਜਰੀਵਾਲ ਨੇ ਕਲਾਕਾਰਾਂ ਨੂੰ ਵੀ ਨਹੀਂ ਬਖਸ਼ਿਆ।’’

ਉਥੇ ਜੱਸੀ ਜਸਰਾਜ ਨੇ ਫੇਸਬੁੱਕ ’ਤੇ ਜੈਨੀ ਦੇ ਗੀਤ ਦੇ ਪ੍ਰੋਮੋ ਨੂੰ ਸਾਂਝਾ ਕਰਦਿਆਂ ਲਿਖਿਆ, ‘‘ਸੱਚ ਹੀ ਤਾਂ ਗਾਇਆ, ਇੰਨੀ ਤਕਲੀਫ ਸੀ. ਐੱਮ. ਸਾਬ੍ਹ। ਸ਼ਹੀਦ ਭਗਤ ਸਿੰਘ ਜੀ ਨੇ ਬੋਲਣ ਦਾ ਅਧਿਕਾਰ, ਪ੍ਰਗਟਾਵੇ ਦਾ ਅਧਿਕਾਰ ਲਿਆ ਕੇ ਦਿੱਤਾ ਤੇ ਤੁਸੀਂ ਸ਼ਹੀਦਾਂ ਦੇ ਖ਼ਿਲਾਫ਼ ਕਿਉਂ?’’

Add a Comment

Your email address will not be published. Required fields are marked *