ਛੋਟੀ ਉਮਰ ਦਾ ਮਿਊਜ਼ਿਕ ਡਾਇਰੈਕਟਰ ਰਣਵੀਰ ਗਾਇਕੀ ’ਚ ਵੀ ਪਾ ਰਿਹਾ ਧੁੰਮਾਂ

ਚੰਡੀਗੜ੍ਹ– ਸੰਗੀਤ ਨਾਲ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਪਰ ਕੀ ਤੁਹਾਨੂੰ ਪਤਾ ਹੈ ਕਿ ਮਿਊਜ਼ਿਕ ਡਾਇਰੈਕਟਰ ਰਣਵੀਰ ਦੀ ਉਮਰ ਕਿੰਨੀ ਹੈ? ਰਣਵੀਰ ਅਜੇ ਸਿਰਫ 18 ਸਾਲਾਂ ਦਾ ਹੈ, ਜਿਸ ਨੂੰ ਸਭ ਤੋਂ ਛੋਟੀ ਉਮਰ ਦਾ ਪੰਜਾਬੀ ਮਿਊਜ਼ਿਕ ਡਾਇਰੈਕਟਰ ਕਹਿਣਾ ਗਲਤ ਨਹੀਂ ਹੋਵੇਗਾ।

ਰਣਵੀਰ ‘ਤੰਗ ਕਰਿਆ ਨਾ ਕਰ’, ‘ਘੂਰ’ ਤੇ ‘ਹੋ ਨਹੀਂ ਸਕਦੀ’ ਵਰਗੇ ਗੀਤਾਂ ਨੂੰ ਸੰਗੀਤ ਦੇ ਚੁੱਕੇ ਹਨ। ਰਣਵੀਰ ਨੇ ‘ਰੈੱਡ ਸੂਟ’ ਤੇ ‘ਯਾਦ ਤੇਰੀ’ ਵਰਗੇ ਗੀਤਾਂ ਨੂੰ ਡਾਇਰੈਕਟ ਵੀ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਅਸਿਸਟੈਂਟ ਡਾਇਰੈਕਟਰ ਵਜੋਂ ਸੰਨੀ ਵਾਰਿਸ ਦੇ ‘ਬਾਪੂ’, ‘ਅੱਲ੍ਹਾ’ ਤੇ ‘ਵਾਕਾ’ ਵਰਗੇ ਗੀਤ ਵੀ ਬਣਾਏ ਹਨ। ਇਹੀ ਨਹੀਂ, ਗਾਇਕ ਵਜੋਂ ਵੀ ਰਣਵੀਰ ਮਿਊਜ਼ਿਕ ਇੰਡਸਟਰੀ ’ਚ ਕਾਫੀ ਸਰਗਰਮ ਹੈ। ਰਣਵੀਰ ‘ਸ਼ਿਕਵੇ’ ਤੇ ‘ਰੂਹ’ ਵਰਗੇ ਗੀਤਾਂ ਨੂੰ ਆਵਾਜ਼ ਦੇ ਚੁੱਕੇ ਹਨ। ਉਥੇ ਹਾਲ ਹੀ ’ਚ ਰਣਵੀਰ ਦਾ ਗਾਇਕ ਵਜੋਂ ਗੀਤ ‘ਬੈਲੀਸਿਮੋ’ ਰਿਲੀਜ਼ ਹੋਇਆ ਹੈ। ‘ਬੈਲੀਸਿਮੋ’ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਨੂੰ ਸੰਗੀਤ ਵੀ ਰਣਵੀਰ ਨੇ ਦਿੱਤਾ ਹੈ। ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Add a Comment

Your email address will not be published. Required fields are marked *