ਸ਼ਹਿਨਾਜ਼ ਗਿੱਲ ਨਾਲ ਏਅਰਪੋਰਟ ‘ਤੇ ਫੈਨ ਨੇ ਕੀਤੀ ਅਜਿਹੀ ਹਰਕਤ

ਮੁੰਬਈ ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਮਸ਼ਹੂਰ ਹੋਈ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਹੁਣ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਹਿੰਦੀ ਸਿਨੇਮਾ ‘ਚ ਆਪਣੀ ਪਛਾਣ ਬਣਾ ਲਈ ਹੈ। ‘ਬਿੱਗ ਬੌਸ’ ਤੋਂ ਬਾਅਦ ਲਾਈਮਲਾਈਟ ‘ਚ ਆਈ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੀਤੇ ਦਿਨੀਂ ਸ਼ਹਿਨਾਜ਼ ਬੈਂਗਲੁਰੂ ‘ਚ ਆਯੋਜਿਤ ਸਾਊਥ ਫਿਲਮਫੇਅਰ ਐਵਾਰਡਜ਼ ‘ਚ ਸ਼ਾਮਲ ਹੋਈ ਸੀ। ਅੱਜ ਸਵੇਰੇ ਸ਼ਹਿਨਾਜ਼ ਨੂੰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ। ਇਸੇ ਦੌਰਾਨ ਸ਼ਹਿਨਾਜ਼ ਨਾਲ ਕੁਝ ਅਜਿਹਾ ਹੋਇਆ, ਜਿਸ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ।

ਏਅਰਪੋਰਟ ‘ਤੇ ਫੈਨ ਨੇ ਕੀਤੀ ਅਜਿਹੀ ਹਰਕਤ
ਦਰਅਸਲ, ਸ਼ਹਿਨਾਜ਼ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਏਅਰਪੋਰਟ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਚਾਨਕ ਇਕ ਫੈਨ ਉਸ ਨਾਲ ਤਸਵੀਰ ਕਲਿੱਕ ਕਰਵਾਉਣ ਲਈ ਆਉਂਦਾ ਹੈ ਅਤੇ ਉਸ ਦੇ ਮੋਢੇ ‘ਤੇ ਹੱਥ ਰੱਖਣ ਲੱਗਦਾ ਹੈ। ਹਾਲਾਂਕਿ, ਸ਼ਹਿਨਾਜ਼ ਗਿੱਲ ਤੁਰੰਤ ਉਸ ਤੋਂ ਦੂਰ ਚਲੀ ਜਾਂਦੀ ਹੈ ਅਤੇ ਦੂਰੋਂ ਹੀ ਤਸਵੀਰ ਲਈ ਪੋਜ਼ ਦਿੰਦੀ ਹੈ। ਇੰਨਾ ਹੀ ਨਹੀਂ, ਮੀਡੀਆ ਵੱਲੋਂ ਪੁੱਛੇ ਜਾਣ ‘ਤੇ ਅਦਾਕਾਰਾ ਨੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ”ਤੁਝੇ ਕਿਆ ਲਗਾ ਤੇਰਾ ਦੋਸਤ ਹੈ।” ਇਸ ਵੀਡੀਓ ਨੂੰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਵਿਅਕਤੀ ‘ਤੇ ਗੁੱਸੇ ‘ਚ ਹਨ। ਇਕ ਯੂਜ਼ਰ ਨੇ ਲਿਖਿਆ- ਮੇਰੇ ਬੇਬੀ ਤੋਂ ਦੂਰ ਰਹੋ। ਤਾਂ ਦੂਜੇ ਨੇ ਲਿਖਿਆ- ਸਨਾ ਤੋਂ ਦੂਰ ਰਹੋ.. ਤਾਂ ਕਿਸੇ ਨੇ ਲਿਖਿਆ- ਓ ਭਾਈ… ਦੂਰੋਂ। ਇਸ ਲਈ ਜਿੱਥੇ ਕਈ ਸ਼ਹਿਨਾਜ਼ ਦੀ ਤਾਰੀਫ਼ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ‘ਸ਼ਹਿਨਾਜ਼ ਗਿੱਲ ਚੰਗੀ ਹੈ। ਅਜਿਹੀ ਹਰਕਤ ਕਰਨ ਤੋਂ ਬਾਅਦ ਵੀ ਤਸਵੀਰ ਲਿੱਕ ਕਰਵਾਈ।

ਪਿਤਾ ਸੰਤੋਖ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਸ਼ਹਿਨਾਜ ਦੇ ਪਿਤਾ ਸੰਤੋਖ ਸਿੰਘ ਨੂੰ ਇਕ ਅਣਪਛਾਤੇ ਮੋਬਾਈਲ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀਵਾਲੀ ਤੋਂ ਪਹਿਲਾਂ ਮਾਰਨ ਦੀ ਧਮਕੀ ਦਿੱਤੀ ਹੈ। ਸੰਤੋਖ ਸਿੰਘ ਇਹ ਧਮਕੀ ਉਦੋਂ ਮਿਲੀ ਜਦੋਂ ਬਿਆਸ ਤੋਂ ਤਰਨਤਾਰਨ ਜਾ ਰਹੇ ਸਨ। ਧਮਕੀ ਭਰੇ ਫ਼ੋਨ ਕਾਲ ਤੋਂ ਬਾਅਦ ਸੰਤੋਖ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਾ ਹੋਈ ਤਾਂ ਉਹ ਪੰਜਾਬ ਛੱਡ ਕੇ ਚਲੇ ਜਾਣਗੇ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸੰਤੋਖ ਸਿੰਘ ਨੂੰ ਧਮਕੀਆਂ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦਾ ਪੁਰਾਣਾ ਗੰਨਮੈਨ ਹੀ ਨਿਕਲਿਆ। ਜਾਣਕਾਰੀ ਮੁਤਾਬਕ, ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ 2 ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਸਨ। ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਸੰਤੋਖ ਸਿੰਘ ਗਿੱਲ ਨੂੰ 3 ਗੰਨਮੈਨ ਮੁਹੱਈਆ ਕਰਵਾਏ ਗਏ ਹਨ। 

Add a Comment

Your email address will not be published. Required fields are marked *