ਆਸਟ੍ਰੇਲੀਆ ਵਿਖੇ ਕੌਂਸਲਰ ਚੋਣਾਂ ‘ਚ ਕਿਸਮਤ ਅਜਮਾ ਰਿਹੈ ਸੁਖਮਨ ਗਿੱਲ

ਸਿਡਨੀ – ਆਸਟ੍ਰੇਲੀਆ ਵਿਖੇ ਕੌਂਸਲਰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਇਹਨਾਂ ਚੋਣਾਂ ਵਿਚ ਭਾਰਤੀ ਮੂਲ ਦਾ ਸੁਖਮਨ ਗਿੱਲ ਮੈਦਾਨ ਵਿਚ ਹੈ। ਉਹ ਲੈਂਗਲੀ ਟਾਊਨਸ਼ਿਪ ਵਿਚ ਕੌਂਸਲਰ ਚੋਣਾਂ ਲਈ ਉਮੀਦਵਾਰ ਦੇ ਤੌਰ ‘ਤੇ ਉਤਰਿਆ ਹੈ।ਉਸ ਦੇ ਸਮਰਥਨ ਵਿਚ ਭਾਈਚਾਰੇ ਨੇ ਸਮਾਗਮ ਦਾ ਆਯੋਜਨ ਕੀਤਾ ਅਤੇ ਉਸ ਦੀ ਸਫਲਤਾ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।ਰਾਜਾ ਨਾਮ ਦੇ ਵਿਅਕਤੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। 

ਰਾਜਾ ਨੇ ਦੱਸਿਆ ਕਿ ਸੁਖਮਨ ਦਾ ਜਨਮ ਆਸਟ੍ਰੇਲੀਆ ਵਿਚ ਹੀ ਹੋਇਆ ਅਤੇ ਉਹ ਲੈਂਗਲੀ ਆਫ ਟਾਊਨਸ਼ਿਪ ਰਿਚ ਕੋਲਮੈਨ ਦੇ ਸ਼ਹਿਰ ਵਿਚ ਕੌਂਸਲਰ ਦੀ ਚੋਣ ਲੜ ਰਿਹਾ ਹੈ।ਰਿਚ ਕੌਲਮੈਨ ਉਹ ਵਿਅਕਤੀ ਹੈ ਜੋ ਡਿਪਟੀ ਮੁੱਖ ਮੰਤਰੀ, ਸੈਲਿਸਟਰ ਜਨਰਲ ਅਤੇ ਬੀਸੀ ਦੇ ਕਈ ਮੰਤਰੀ ਅਹੁਦਿਆਂ ‘ਤੇ ਰਿਹਾ । ਆਪਣੇ ਬਾਰੇ ਗੱਲਬਾਤ ਕਰਦਿਆਂ ਰਾਜਾ ਨੇ ਦੱਸਿਆ ਕਿ ਉਹ 1998 ਵਿਚ ਆਸਟ੍ਰੇਲੀਆ ਆਇਆ ਸੀ ਅਤੇ ਖੇਤੀ ਬਾੜੀ ਦਾ ਕਾਰੋਬਾਰ ਕਰਦਾ ਸੀ।

Add a Comment

Your email address will not be published. Required fields are marked *