ਭਾਰਤੀ ਮਹਿਲਾ ਟੀਮ ਆਪਣਾ ਸਰਵਸ੍ਰੇਸ਼ਠ ਕਰਨ ਲਈ ਮੈਦਾਨ ‘ਤੇ ਉਤਰੇਗੀ : ਥਾਮਸ ਡੇਨਰਬੀ

ਭੁਵਨੇਸ਼ਵਰ : ਭਾਰਤ ਨੂੰ ਭਾਵੇਂ ਅੰਡਰ-17 ਮਹਿਲਾ ਫੁੱਟਬਾਲ ਵਿਸ਼ਵ ਕੱਪ ਵਿਚ ਅਮਰੀਕਾ ਤੇ ਬ੍ਰਾਜ਼ੀਲ ਵਰਗੀਆਂ ਚੋਟੀ ਟੀਮਾਂ ਦੇ ਨਾਲ ਇਕ ਗਰੁੱਪ ਵਿਚ ਰੱਖਿਆ ਗਿਆ ਹੈ ਪਰ ਕੋਚ ਥਾਮਸ ਡੇਨਰਬੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਮਜ਼ਬੂਤ ਟੀਮਾਂ ਨੂੰ ਸਖ਼ਤ ਚੁਣੌਤੀ ਦੇਣ ਲਈ ਤਿਆਰ ਹੈ ਤੇ ਉਨ੍ਹਾਂ ਦਾ ਟੀਚਾ ਆਖ਼ਰੀ ਅੱਠ ਵਿਚ ਜਗ੍ਹਾ ਬਣਾਉਣਾ ਹੈ। 

ਭਾਰਤ 11 ਅਕਤੂਬਰ ਨੂੰ ਅਮਰੀਕਾ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗਾ। ਇਸ ਤੋਂ ਬਾਅਦ ਉਹ 14 ਅਕਤੂਬਰ ਨੂੰ ਮੋਰੱਕੋ ਤੇ 17 ਅਕਤੂਬਰ ਨੂੰ ਬ੍ਰਾਜ਼ੀਲ ਨਾਲ ਭਿੜੇਗਾ। ਡੇਨਰਬੀ ਨੇ ਕਿਹਾ ਕਿ ਯਕੀਨੀ ਤੌਰ ‘ਤੇ ਅਸੀਂ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣਾ ਚਾਹੁੰਦੇ ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਹੈ ਤੇ ਅਸੀਂ ਹਰੇਕ ਮੈਚ ਵਿਚ ਆਪਣਾ ਸੌ ਫ਼ੀਸਦੀ ਪ੍ਰਦਰਸ਼ਨ ਕਰਾਂਗੇ। ਸਿਰਫ਼ ਆਪਣੇ ਪ੍ਰਦਰਸ਼ਨ ‘ਤੇ ਧਿਆਨ ਦੇਣ ਨਾਲ ਅਸੀਂ ਇਸ ਟੀਚੇ ਨੂੰ ਹਾਸਲ ਕਰ ਸਕਦੇ ਹਾਂ।

Add a Comment

Your email address will not be published. Required fields are marked *