ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ ਤੋਂ ਬਾਅਦ ਸ਼ਮਸ਼ਾਨਘਾਟ ’ਚ ਪਿਆ ਰੌਲਾ, ਪੁਲਸ ਨੇ ਚਿਖਾ ਤੋਂ ਚੁੱਕੀ ਲਾਸ਼

ਲੁਧਿਆਣਾ : ਲੋਹਾਰਾ ਤੋਂ ਬਰੋਟਾ ਰੋਡ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਵਲੋਂ ਸ਼ੱਕੀ ਹਾਲਾਤ ਖ਼ੁਦਕੁਸ਼ੀ ਕਰ ਲਈ ਗਈ। ਇਸ ਦੌਰਾਨ ਸੁਰਿੰਦਰ ਦੇ ਰਿਸ਼ਤੇਦਾਰ ਉਸ ਦੀ ਲਾਸ਼ ਨੂੰ ਚੁੱਕ ਕੇ ਸਸਕਾਰ ਲਈ ਸ਼ਮਸ਼ਾਨਘਾਟ ਲੈ ਗਏ ਸਨ। ਇਸ ਦੌਰਾਨ ਕਿਸੇ ਵਲੋਂ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਸਿੱਧੀ ਸ਼ਮਸ਼ਾਨਘਾਨ ਪੁੱਜ ਗਈ। ਜਿਥੇ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਪੋਸਟਮਾਟਰਮ ਤੋਂ ਬਾਅਦ ਸੁਰਿੰਦਰ ਸਿੰਘ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਸੁਰਿੰਦਰ ਲੇਬਰ ਦਾ ਕੰਮ ਕਰਦਾ ਸੀ। ਉਸਦੇ ਪਿਤਾ ਡਰਾਈਵਰ ਹਨ। ਸੁਰਿੰਦਰ ਆਪਣੇ ਚਾਚਾ ਦੇ ਨਾਲ ਰਹਿੰਦਾ ਸੀ, ਜੋ ਕਿ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਸਨ। ਵੀਰਵਾਰ ਦੀ ਰਾਤ ਨੂੰ ਉਸਨੇ ਸ਼ੱਕੀ ਹਾਲਾਤ ਵਿਚ ਖੁਦਕੁਸ਼ੀ ਕਰ ਲਈ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਥੋੜ੍ਹਾ ਸ਼ੱਕੀ ਜਾਪ ਰਿਹਾ ਹੈ, ਜਦਕਿ ਲਾਸ਼ ਦਾ ਪੋਸਟਮਾਟਰਮ ਹੋ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

Add a Comment

Your email address will not be published. Required fields are marked *