ਕਿਸੇ ਨੇ ਸਾਨੂੰ ਰੂਸ ਤੋਂ ਤੇਲ ਖ਼ਰੀਦਣ ਤੋਂ ਨਹੀਂ ਵਰਜਿਆ : ਹਰਦੀਪ ਪੁਰੀ

ਵਾਸ਼ਿੰਗਟਨ : ਬੀਤੇ ਦਿਨੀਂ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਨੈਤਿਕ ਫਰਜ਼ ਹੈ ਕਿ ਉਹ ਆਪਣੇ ਲੋਕਾਂ ਨੂੰ ਊਰਜਾ ਪ੍ਰਦਾਨ ਕਰੇ ਇਸ ਲਈ ਸਰਕਾਰ ਨੂੰ ਜਿਹੜੇ ਵੀ ਦੇਸ਼ ਤੋਂ ਤੇਲ ਦੀ ਪੂਰਤੀ ਹੋਵੇਗੀ ਸਰਕਾਰ ਉਸ ਤੋਂ  ਖ਼ਰੀਦ ਕਰੇਗੀ। ਪੁਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਨੂੰ ਰੂਸ ਤੋਂ ਤੇਲ ਖ਼ਰੀਦਣ ਲਈ ਕਿਸੇ ਨੇ ਵੀ ਮਨ੍ਹਾ ਨਹੀਂ ਕੀਤਾ ਹੈ।

ਰੂਸ-ਯੂਕਰੇਨ ਯੁੱਧ ਦਾ ਵਿਸ਼ਵ ਦੇ ਊਰਜਾ ਮੰਤਰ ‘ਤੇ ਪ੍ਰਭਾਵ ਪੈ ਰਿਹਾ ਹੈ ਅਤੇ ਮੰਗ-ਸਪਲਾਈ ਅਸੰਤੁਲਨ ਪੁਰਾਣੇ ਵਪਾਰਕ ਸਬੰਧਾਂ ਨੂੰ ਵਿਗਾੜ ਰਿਹਾ ਹੈ। ਇਸ ਕਾਰਨ ਦੁਨੀਆ ਦੇ ਸਾਰੇ ਖ਼ਪਤਕਾਰਾਂ ,ਵਪਾਰ ਅਤੇ ਉਦਯੋਗ ਲਈ ਊਰਜਾ ਦੀਆਂ ਕੀਮਤਾਂ ਵਧ ਗਈਆਂ ਹਨ । ਇਸ ਕਾਰਨ  ਆਮ ਲੋਕਾਂ ‘ਤੇ ਵੀ ਅਸਰ ਦੇਖਿਆ ਜਾ ਰਿਹਾ ਹੈ ਕਿਉਂਕਿ ਵਧਦੀਆਂ ਕੀਮਤਾਂ ਉਨ੍ਹਾਂ ਦੇ ਬਜਟ ‘ਤੇ ਅਸਰ ਪਾ ਰਹੀਆਂ ਹਨ। ਇਸ ਦੇ ਨਾਲ-ਨਾਲ ਉਦਯੋਗਾਂ ਅਤੇ ਦੇਸ਼ਾਂ ਦੀ ਆਰਥਿਕਤਾ ‘ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਭਾਰਤ ਦਾ ਰੂਸ ਤੋਂ ਕੱਚੇ ਤੇਲ ਦੀ ਦਰਾਮਦ 50 ਗੁਣਾ ਤੋਂ ਜ਼ਿਆਦਾ ਵਧ ਗਈ ਹੈ। ਭਾਰਤ ਇਸ ਸਮੇਂ ਕੁੱਲ ਕੱਚੇ ਤੇਲ ਦੀ ਦਰਾਮਦ ਦਾ 10 ਫ਼ੀਸਦੀ ਰੂਸ ਤੋਂ ਦਰਾਮਦ ਕਰ ਰਿਹਾ ਹੈ। ਯੂਕਰੇਨ ਯੁੱਧ ਤੋਂ ਪਹਿਲਾਂ ਭਾਰਤ ਰੂਸ ਤੋਂ ਸਿਰਫ਼ 0.2 ਫ਼ੀਸਦੀ ਦਰਾਮਦ ਕਰਦਾ ਸੀ। ਪੁਰੀ ਨੇ ਇੱਥੇ ਭਾਰਤੀ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਕਿਹਾ ਭਾਰਤ ਜਿੱਥੋਂ ਤੇਲ ਖ਼ਰੀਦੇਗਾ ਉਥੋਂ ਹੀ ਖਰੀਦੇਗਾ ਕਿਉਂਕਿ ਇਸ ਤਰ੍ਹਾਂ ਦੀ ਚਰਚਾ ਭਾਰਤ ਦੀ ਉਪਭੋਗਤਾ ਆਬਾਦੀ ਨਾਲ ਨਹੀਂ ਕੀਤੀ ਜਾ ਸਕਦੀ।

Add a Comment

Your email address will not be published. Required fields are marked *