ਲਿਥੀਅਮ ਤੋਂ ਬਾਅਦ ਹੁਣ ਦੇਸ਼ ’ਚ ਮਿਲਿਆ ਸੋਨੇ ਦਾ ਭੰਡਾਰ, ਇਸ ਸੂਬੇ ਦੇ 3 ਜ਼ਿਲ੍ਹਿਆਂ ‘ਚ ਫੈਲਿਆ ਹੈ ਖ਼ਜ਼ਾਨਾ

ਭੁਵਨੇਸ਼ਵਰ : ਜ਼ਿਆਲੋਜੀਕਲ ਸਰਵੇ ਆਫ ਇੰਡੀਆ ਦੇ ਸਰਵੇ ਵਿੱਚ ਓਡਿਸ਼ਾ ਦੇ ਤਿੰਨ ਜ਼ਿਲ੍ਹਿਆਂ ਵਿੱਚ ਸੋਨੇ ਦੇ ਭੰਡਾਰ ਪਾਏ ਗਏ ਹਨ। ਸੂਬੇ ਦੇ ਇਸਪਾਤ ਅਤੇ ਖਾਨ ਮੰਤਰੀ ਪ੍ਰਫੁੱਲ ਮਲਿਕ ਨੇ ਮੰਗਲਵਾਰ ਨੂੰ ਕਿਹਾ ਕਿ ਦੇਵਗੜ੍ਹ, ਕਿਓਂਝਰ ਅਤੇ ਮਯੂਰਭੰਜ ਜ਼ਿਲ੍ਹਿਆਂ ਵਿੱਚ ਸੋਨੇ ਦੇ ਭੰਡਾਰ ਮਿਲੇ ਹਨ। ਇਹ ਖ਼ਬਰ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਭਾਰਤੀ ਭੂ-ਵਿਗਿਆਨ ਸਰਵੇਖਣ ਨੇ ਇਲੈਕਟ੍ਰਿਕ ਵਾਹਨਾਂ ਅਤੇ ਸੋਲਰ ਪੈਨਲ ਬਣਾਉਣ ’ਚ ਵਰਤੀ ਜਾਣ ਵਾਲੀ ਮਹੱਤਵਪੂਰਨ ਧਾਤੂ ਲਿਥੀਅਮ ਦੇ 5.9 ਮਿਲੀਅਨ ਟਨ ਭੰਡਾਰ ਦਾ ਪਤਾ ਲਾਇਆ ਹੈ।

ਮਲਿਕ ਨੇ ਵਿਧਾਨ ਸਭਾ ਵਿੱਚ ਧੇਨਕਨਾਲ ਦੇ ਵਿਧਾਇਕ ਸੁਧੀਰ ਕੁਮਾਰ ਦੇ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਸੋਨੇ ਦੇ ਭੰਡਾਰ ਕਿਓਂਝਾਰ ਅਤੇ ਮਯੂਰਭੰਜ ਜ਼ਿਲ੍ਹਿਆਂ ਵਿੱਚ 4-4 ਥਾਵਾਂ ਦੇ ਨਾਲ-ਨਾਲ ਦੇਵਗੜ੍ਹ ਵਿੱਚ ਵੀ ਮਿਲੇ ਹਨ।

ਜ਼ਿਲ੍ਹਿਆਂ ਦੇ ਵੱਖ-ਵੱਖ ਖੇਤਰਾਂ ਵਿੱਚ ਦਿਮੀਰੀਮੁੰਡਾ, ਕੁਸ਼ਾਕਲਾ, ਗੋਟੀਪੁਰ, ਗੋਪੁਰ, ਜੋਸ਼ੀਪੁਰ, ਸੂਰੀਆਗੁਡਾ, ਰੁਆਂਸੀਲਾ, ਧੂਸ਼ੁਰਾ ਪਹਾੜੀ ਅਤੇ ਅਦਾਸ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿੱਚ ਪਹਿਲਾ ਸਰਵੇਖਣ 1970 ਅਤੇ 1980 ਵਿੱਚ ਕੀਤਾ ਗਿਆ ਸੀ ਪਰ ਉਸ ਸਰਵੇਖਣ ਦੇ ਨਤੀਜੇ ਜਾਰੀ ਨਹੀਂ ਕੀਤੇ ਗਏ ਸਨ। ਪਿਛਲੇ 2 ਸਾਲਾਂ ਵਿੱਚ ਇਲਾਕੇ ’ਚ ਨਵਾਂ ਸਰਵੇਖਣ ਕੀਤਾ ਗਿਆ ਸੀ।

Add a Comment

Your email address will not be published. Required fields are marked *