ਗਾਇਕ ਪੰਮੀ ਬਾਈ ਨੇ ਸ੍ਰੀ ਦਰਬਾਰ ਸਾਹਿਬ ‘ਚ ਟੇਕਿਆ ਮੱਥਾ

ਪੰਜਾਬੀ ਗਾਇਕ ਪੰਮੀ ਬਾਈ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਪੰਮੀ ਬਾਈ ਨੇ ਕੈਪਸ਼ਨ ‘ਚ ਲਿਖਿਆ ਹੈ- ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਦੱਸ ਦਈਏ ਕਿ ਪੰਮੀ ਬਾਈ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ‘ਚ ਮੱਥਾ ਟੇਕਿਆ ਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਪੰਮੀ ਬਾਈ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਦੌਰਾਨ ਪੰਮੀ ਬਾਈ ਨੇ ਕਿਹਾ ਕਿ ”ਅਸੀਂ ਕਲਾਕਾਰ ਲੋਕ ਹਾਂ, ਅਸੀਂ ਦੇਸ਼ਾਂ ਵਿਦੇਸ਼ਾਂ ‘ਚ ਵੀ ਜਾਂਦੇ ਹਾਂ ਪਰ ਜਿੱਥੇ ਵੀ ਜਾਂਦੇ ਹਾਂ ਪਹਿਲੋਂ ਸਾਡੀ ਇੱਕੋ ਇੱਛਾ ਹੁੰਦੀ ਹੈ ਕਿ ਆਪਣੇ ਗੁਰੂ ਘਰ ‘ਚ ਮੱਥਾ ਜ਼ਰੂਰ ਟੇਕੀਏ।” ਪੰਮੀ ਬਾਈ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨਾਲ ਅਕਸਰ ਰੂਬਰੂ ਹੁੰਦੇ ਰਹਿੰਦੇ ਹਨ। ਉਹ ਅਕਸਰ ਆਪਣੇ ਖੇਤੀਬਾੜੀ ਦੇ ਕੰਮਕਾਜ ਬਾਰੇ ਵੀ ਵੀਡੀਓਜ਼ ਲੋਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ।  

Add a Comment

Your email address will not be published. Required fields are marked *