ਬਟਾਲਾ ’ਚ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ, ਪੂਰੇ ਪਿੰਡ ਨੂੰ ਪਾਇਆ ਘੇਰਾ

ਬਟਾਲਾ : ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੋਝਾ ਵਿਚ ਪੰਜਾਬ ਪੁਲਸ ਦੇ ਜਵਾਨਾਂ ਅਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ ਚੱਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੂਚਨਾ ਦੇ ਆਧਾਰ ’ਤੇ ਪੁਲਸ ਪਿੰਡ ਕੋਟਲਾ ਬੋਝਾ ਵਿਚ ਗੈਂਗਸਟਰਾਂ ਨੂੰ ਦਬੋਚਣ ਗਈ ਸੀ, ਜਿਸ ਤੋਂ ਬਾਅਦ ਗੈਂਗਸਟਰਾਂ ਨੇ ਪੁਲਸ ’ਤੇ ਗੋਲ਼ੀ ਚਲਾ ਦਿੱਤੀ, ਇਸ ਤੋਂ ਬਾਅਦ ਪੁਲਸ ਨੇ ਵੀ ਜਵਾਬੀ ਕਾਰਵਾਈ ਵਿਚ ਫਾਇਰਿੰਗ ਕੀਤੀ। ਖ਼ਬਰ ਲਿਖੇ ਜਾਣ ਤੱਕ ਦੋਵੇਂ ਪਾਸਿਓਂ ਲਗਾਤਾਰ ਗੋਲ਼ੀਬਾਰੀ ਜਾਰੀ ਸੀ। 

ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਕਮਾਦ ਵਿਚ ਲੁੱਕ ਗਏ ਹਨ, ਜੋ ਕਿ ਪੁਲਸ ’ਤੇ ਰੁਕ ਰੁਕ ਕੇ ਗੋਲ਼ੀ ਚਲਾ ਰਹੇ ਹਨ। ਫਿਲਹਾਲ ਪੁਲਸ ਨੇ ਗੈਂਗਸਟਰਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਹੈ। ਪੁਲਸ ਵਲੋਂ ਗੈਂਗਸਟਰਾਂ ਨੂੰ ਆਤਮਸਮਰਪਣ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਹੈ। 

Add a Comment

Your email address will not be published. Required fields are marked *