JEE Advanced-2024 ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ

ਲੁਧਿਆਣਾ : ਆਈ. ਆਈ. ਟੀਜ਼ ‘ਚ ਸੰਭਾਵੀ ਇੰਜੀਨੀਅਰਾਂ ਦੇ ਦਾਖ਼ਲੇ ਲਈ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ (ਆਈ. ਆਈ. ਟੀ. ਐੱਮ.) ਵੱਲੋਂ ਲਏ ਜਾਣ ਵਾਲੇ ਜੁਆਇੰਟ ਐਂਟਰੈਂਸ ਐਗਜ਼ਾਮ ਐਡਵਾਂਸਡ (ਜੇ. ਈ. ਈ. ਐਡਵਾਂਸਡ) ਲਈ ਇਨਫਾਰਮੇਸ਼ਨ ਬੁੱਕਲੇਟ ਜਾਰੀ ਕਰ ਦਿੱਤੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਵਾਰ ਇਸ ਪ੍ਰੀਖਿਆ ਲਈ ਅਰਜ਼ੀਆਂ ਦੇਣ ਵਾਲੇ ਪ੍ਰਤੀਭਾਗੀਆਂ ਨੂੰ ਪਿਛਲੇ ਸਾਲ ਦੇ ਮੁਕਾਬਲੇ 300 ਰੁਪਏ ਵੱਧ ਫ਼ੀਸ ਭਰਨੀ ਪਵੇਗੀ ਕਿਉਂਕਿ ਆਈ. ਆਈ. ਟੀ. ਨੇ ਐਪਲੀਕੇਸ਼ਨ ਫ਼ੀਸ ਵਧਾ ਦਿੱਤੀ ਹੈ।

ਪਿਛਲੀ ਵਾਰ ਤੱਕ ਜਿੱਥੇ ਜਨਰਲ ਅਤੇ ਓ. ਬੀ. ਸੀ. ਵਰਗ ਦੇ ਉਮੀਦਵਾਰ 2900 ਰੁਪਏ ਫ਼ੀਸ ਭਰਦੇ ਸਨ, ਉਨ੍ਹਾਂ ਨੂੰ ਹੁਣ 3200 ਰੁਪਏ ਭਰਨੇ ਹੋਣਗੇ। ਉੱਥੇ ਐੱਸ. ਸੀ, ਐੱਸ. ਟੀ., ਵਿਕਲਾਂਗਾਂ ਅਤੇ ਔਰਤਾਂ ਨੂੰ 1600 ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। ਪਿਛਲੀ ਵਾਰ ਇਨ੍ਹਾਂ ਵਿਦਿਆਰਥੀਆਂ ਦੀ ਐਪਲੀਕੇਸ਼ਨ ਫ਼ੀਸ 1450 ਰੁਪਏ ਸੀ, ਜੋ ਕਿ 150 ਤੱਕ ਵਧਿਆ ਹੈ। ਉਕਤ ਜਾਣਕਾਰੀ ਇਨਫਰਮੇਸ਼ਨ ਬੁੱਕਲੇਟ ਤੋਂ ਮਿਲੀ ਹੈ। ਉਮੀਦਵਾਰ ਜੇ. ਈ. ਈ. ਐਡਵਾਂਸ ਦੀ ਅਧਿਕਾਰਕ ਵੈੱਬਸਾਈਟ jeeadv.ac.in ’ਤੇ ਜਾ ਕੇ ਇਸ ਨੂੰ ਚੈੱਕ ਕਰ ਸਕਦੇ ਹਨ।

ਜੇ. ਈ. ਈ. ਐਡਵਾਂਸਡ ਦੀ ਆਨਲਾਈਨ ਰਜਿਸਟ੍ਰੇਸ਼ਨ 21 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 30 ਅਪ੍ਰੈਲ ਨੂੰ ਸ਼ਾਮ 5 ਵਜੇ ਤੱਕ ਚੱਲੇਗੀ। ਰਜਿਸਟਰਡ ਉਮੀਦਵਾਰ ਨੂੰ ਫ਼ੀਸ ਜਮ੍ਹਾਂ ਕਰਨ ਲਈ 6 ਮਈ ਤੱਕ ਸਮਾਂ ਦਿੱਤਾ ਜਾਵੇਗਾ। ਉਮੀਦਵਾਰ ਅਧਿਕਾਰਕ ਵੈੱਬਸਾਈਟ ਜ਼ਰੀਏ ਆਨਲਾਈਨ ਰਜਿਸਟਰੇਸ਼ਨ ਕਰ ਸਕਣਗੇ।

Add a Comment

Your email address will not be published. Required fields are marked *