ਨੇਹਾ ਤੇ ਅੰਗਦ ਨੇ ਪੁੱਤਰ ਦੇ ਜਨਮ ਦਿਨ ਮੌਕੇ ਦਰਬਾਰ ਸਾਹਿਬ ਮੱਥਾ ਟੇਕਿਆ

ਮੁੰਬਈ:ਬੌਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਉਸ ਦੇ ਪਤੀ ਅੰਗਦ ਬੇਦੀ ਨੇ ਆਪਣੇ ਪੁੱਤਰ ਗੁਰਇੱਕ ਸਿੰਘ ਦਾ ਪਹਿਲਾ ਜਨਮ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਇਆ। ਅੰਗਦ ਦੇ ਪੁਰਖਿਆਂ ਦਾ ਸਬੰਧ ਅੰਮ੍ਰਿਤਸਰ ਸ਼ਹਿਰ ਨਾਲ ਹੈ। ਇਸ ਜੋੜੇ ਨਾਲ ਉਨ੍ਹਾਂ ਦੀ ਧੀ ਮਿਹਰ ਧੂਪੀਆ ਬੇਦੀ ਵੀ ਮੌਜੂਦ ਸੀ। ਜਨਮ ਦਿਨ ਦੇ ਜਸ਼ਨ ਵਿੱਚ ਅੰਗਦ ਦੇ ਪਿਤਾ ਸਾਬਕਾ ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਵੀ ਸ਼ਾਮਲ ਹੋਏ।

 ਜਾਣਕਾਰੀ ਅਨੁਸਾਰ ਨੇਹਾ ਦੋਵੇਂ ਬੱਚਿਆਂ ਨਾਲ ਅੰਮ੍ਰਿਤਸਰ ਪਹੁੰਚੀ, ਜਦਕਿ ਅੰਗਦ ਆਪਣੇ ਪਿਤਾ ਨਾਲ ਦਿੱਲੀ ਤੋਂ ਆਇਆ। ਅਦਾਕਾਰ ਜੋੜੀ ਵੱਲੋਂ ਸਾਦੇ ਢੰਗ ਨਾਲ ਪੁੱਤਰ ਦਾ ਪਹਿਲਾ ਜਨਮ ਦਿਨ ਮਨਾਇਆ ਗਿਆ। ਅੰਗਦ ਨੇ ਕਿਹਾ, ‘ਮੇਰੇ ਲਈ ਸਭ ਤੋਂ ਪਹਿਲਾਂ ਪਰਿਵਾਰ ਹੈ। ਅੱਜ ਮੇਰੇ ਪੁੱਤਰ ਦਾ ਜਨਮ ਦਿਨ ਹੈ ਤੇ ਮੇਰੀ ਇਹ ਇੱਛਾ ਸੀ ਕਿ ਇਸ ਮੌਕੇ ਬੱਚਿਆਂ ਨੂੰ ਆਪਣੇ ਦਾਦਾ ਜੀ ਨਾਲ ਕੁਝ ਸਮਾਂ ਬਿਤਾਉਣ ਦਾ ਮੌਕਾ ਮਿਲੇ।’ ਜ਼ਿਕਰਯੋਗ ਹੈ ਕਿ ਨੇਹਾ ਤੇ ਅੰਗਦ ਦੋਵਾਂ ਦਾ ਪਰਿਵਾਰਕ ਪਿਛੋਕੜ ਅੰਮ੍ਰਿਤਸਰ ਦਾ ਹੈ ਇਸੇ ਕਰਕੇ ਦੋਵਾਂ ਨੇ ਗੁਰਇੱਕ ਦਾ ਜਨਮ ਦਿਨ ਇਥੇ ਮਨਾਉਣ ਦਾ ਪ੍ਰੋਗਰਾਮ ਉਲੀਕਿਆ। ਇਹ ਗੁਰਇੱਕ ਦੇ ਦਾਦਾ ਬਿਸ਼ਨ ਸਿੰਘ ਬੇਦੀ ਦੀ ਵੀ ਇੱਛਾ ਸੀ ਕਿ ਪਹਿਲੇ ਜਨਮ ਦਿਨ ਮੌਕੇ ਉਨ੍ਹਾਂ ਦਾ ਪੋਤਾ ਸ੍ਰੀ ਦਰਬਾਰ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕਰੇ।

Add a Comment

Your email address will not be published. Required fields are marked *