ਪੈਪਰਾਜ਼ੀ ਦੀ ਇਸ ਹਰਕਤ ‘ਤੇ ਸ਼ਹਿਨਾਜ਼ ਨੂੰ ਆਇਆ ਗੁੱਸਾ, ਕਿਹਾ- ‘ਇਹ ਬੇਇੱਜ਼ਤੀ ਹੈ’

ਜਲੰਧਰ : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਹੁਣ ਬਾਲੀਵੁੱਡ ‘ਚ ਆਪਣੀ ਪਛਾਣ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ‘ਬਿੱਗ ਬੌਸ 13’ ਤੋਂ ਬਾਅਦ ਸ਼ਹਿਨਾਜ਼ ਦੀ ਕਿਸਮਤ ਚਮਕਣ ਲੱਗੀ ਹੈ। ਬਾਲੀਵੁੱਡ ‘ਚ ਫ਼ਿਲਮਾਂ ਤੋਂ ਇਲਾਵਾ ਸ਼ਹਿਨਾਜ਼ ਇਨ੍ਹੀਂ ਦਿਨੀਂ ਆਪਣੇ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਨੂੰ ਵੀ ਹੋਸਟ ਕਰ ਰਹੀ ਹੈ। ਹਾਲ ਹੀ ‘ਚ ਸ਼ਹਿਨਾਜ਼ ਗਿੱਲ ਨੂੰ ਆਪਣੇ ਸ਼ੋਅ ਦੇ ਸੈੱਟ ‘ਤੇ ਪੈਪਰਾਜ਼ੀ ‘ਤੇ ਗੁੱਸੇ ਕਰਦੇ ਦੇਖਿਆ ਗਿਆ ਸੀ।

ਦੱਸ ਦਈਏ ਕਿ ਉਂਝ ਤਾਂ ਸ਼ਹਿਨਾਜ਼ ਗਿੱਲ ਬਹੁਤ ਹੀ ਸ਼ਰਾਰਤੀ ਅਤੇ ਚੁਲਬੁਲੀ ਅੰਦਾਜ਼ ਲਈ ਜਾਣੀ ਜਾਂਦੀ ਹੈ ਪਰ ਕਈ ਵਾਰ ਉਨ੍ਹਾਂ ਨੂੰ ਪੈਪਰਾਜ਼ੀ ‘ਤੇ ਗੁੱਸਾ ਕਰਦੇ ਵੀ ਵੇਖਿਆ ਗਿਆ। ਹਾਲ ਹੀ ‘ਚ ਜਦੋਂ ਸ਼ਹਿਨਾਜ਼ ਮੀਡੀਆ ਨਾਲ ਗੱਲ ਕਰ ਰਹੀ ਸੀ ਤਾਂ ਕੋਈ ਉਨ੍ਹਾਂ ਨੂੰ ਵਾਰ-ਵਾਰ ‘ਸ਼ਹਿਨਾਜ਼ ਸ਼ਹਿਨਾਜ਼’ ਕਹਿ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸੁਣ ਕੇ ਸ਼ਹਿਨਾਜ਼ ਥੋੜੀ ਚਿੜ ਜਾਂਦੀ ਹੈ ਅਤੇ ਪਹਿਲਾਂ ਉਸ ਨੂੰ ਚੁੱਪ ਰਹਿਣ ਲਈ ਕਹਿੰਦੀ ਹੈ। ਫਿਰ ਆਖਦੀ ਹੈ ਕਿ ਜੇ ਕੋਈ ਬੋਲ ਰਿਹਾ ਹੈ ਤਾਂ ਟੋਕਣਾ ਬੇਇੱਜ਼ਤੀ ਵਾਲੀ ਗੱਲ ਹੈ। ਫਿਰ ਉਹ ਕਿਸੇ ਨੂੰ ਉਸ ਵਿਅਕਤੀ ਨੂੰ ਚੁੱਪ ਕਰਾਉਣ ਲਈ ਕਹਿੰਦੀ ਹੈ ਅਤੇ ਆਪਣਾ ਇੰਟਰਵਿਊ ਦੇਣਾ ਜਾਰੀ ਰੱਖਦੀ ਹੈ।

ਸ਼ਹਿਨਾਜ਼ ਗਿੱਲ ਨੇ ਕੁਝ ਸਮਾਂ ਪਹਿਲਾਂ ਆਪਣਾ ਚੈਟ ਸ਼ੋਅ ਸ਼ੁਰੂ ਕੀਤਾ ਹੈ। ਹੁਣ ਤੱਕ ਇਸ ‘ਚ ਰਾਜਕੁਮਾਰ ਰਾਓ, ਆਯੁਸ਼ਮਾਨ ਖੁਰਾਨਾ ਅਤੇ ਵਿੱਕੀ ਕੌਸ਼ਲ ਵਰਗੀਆਂ ਮਸ਼ਹੂਰ ਹਸਤੀਆਂ ਨਜ਼ਰ ਆ ਚੁੱਕੀਆਂ ਹਨ। ਸ਼ਹਿਨਾਜ਼ ਸਾਲ 2023 ਦਾ ਪਹਿਲਾ ਸ਼ੋਅ ਫੀਮੇਲ ਸਟਾਰ ਨਾਲ ਸ਼ੁਰੂ ਕਰੇਗੀ, ਜਿਸ ਰਕੁਲ ਪ੍ਰੀਤ ਸਿੰਘ ਨਜ਼ਰ ਆਵੇਗੀ। ਹਾਲ ਹੀ ‘ਚ ਸ਼ਹਿਨਾਜ਼ ਗਿੱਲ ਨੇ ਵੀ ਰਕੁਲ ਪ੍ਰੀਤ ਸਿੰਘ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਦੋਵੇਂ ਡਾਂਸ ਕਰਦੀ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਰਕੁਲ ਨੇਵੀ ਬਲੂ ਕਲਰ ਦੀ ਡਰੈੱਸ ‘ਚ ਖੂਬਸੂਰਤ ਲੱਗ ਰਹੀ ਹੈ, ਉਥੇ ਹੀ ਸ਼ਹਿਨਾਜ਼ ਵੀ ਬਲੈਕ ਡਰੈੱਸ ਦੇ ਨਾਲ ਬਲੂ ਬਲੇਜ਼ਰ ‘ਚ ਕਾਫੀ ਸੋਹਣੀ ਲੱਗ ਰਹੀ ਹੈ।

Add a Comment

Your email address will not be published. Required fields are marked *