‘ਆਦਿਪੁਰਸ਼’ ‘ਚ ਸੈਫ ਅਲੀ ਖ਼ਾਨ ਦੇ ਲੁੱਕ ‘ਤੇ ਵਿਵਾਦ, ਹਿੰਦੂ ਮਹਾਸਭਾ ਨੇ ਕਿਹਾ– ਅੱਤਵਾਦੀ ਖਿਲਜੀ ਵਰਗਾ ਲੁੱਕ

ਨਵੀਂ ਦਿੱਲੀ – ਸੁਪਰ ਸਟਾਰ ਪ੍ਰਭਾਸ, ਸੈਫ ਅਲੀ ਖ਼ਾਨ ਅਤੇ ਕ੍ਰਿਤੀ ਸੇਨਨ ਸਟਾਰਰ ਫ਼ਿਲਮ ‘ਆਦਿਪੁਰਸ਼’ ਦਾ 2 ਅਕਤੂਬਰ ਨੂੰ ਟੀਜ਼ਰ ਰਿਲੀਜ਼ ਹੋਇਆ। ਫ਼ਿਲਮ ਦੇ ਵੱਖ-ਵੱਖ ਕਰੈਕਟਰਸ ਦਾ ਲੁੱਕ ਦੇਖਣ ਤੋਂ ਬਾਅਦ ਇਸ ਦੇ ਬਾਇਕਾਟ ਦੀ ਮੰਗ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਯੂਜਰਸ ਨੇ ਫ਼ਿਲਮ ਅਤੇ ਇਸ ਦੇ ਕਰੈਕਟਰਸ ਨੂੰ ਇਹ ਕਹਿੰਦੇ ਹੋਏ ਟ੍ਰੋਲ ਕੀਤਾ ਕਿ ਫ਼ਿਲਮ ‘ਚ ਤੱਥਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਫ਼ਿਲਮ ‘ਚ ਸੈਫ ਦੇ ਲੁੱਕ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਸੈਫ ਅਲੀ ਖ਼ਾਨ ਦੇ ਰਾਵਣ ਰੂਪ ‘ਤੇ ਭਾਜਪਾ, ਹਿੰਦੂ ਮਹਾਸਭਾ ਅਤੇ ਯੂਜਰਸ ਨੇ ਵੀ ਗੁੱਸਾ ਪ੍ਰਗਟਾਇਆ ਹੈ।

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਫ਼ਿਲਮ ਦੇ ਡਾਇਰੈਕਟਰ ਓਮ ਰਾਊਤ ਨੂੰ ਚਿੱਠੀ ਲਿਖ ਕੇ ਫ਼ਿਲਮ ‘ਚੋਂ ਇਤਰਾਜ਼ਯੋਗ ਸੀਨ ਅਤੇ ਕੰਟੈਂਟ ਹਟਾਉਣ ਲਈ ਕਿਹਾ ਹੈ। ਅਜਿਹਾ ਨਾ ਕਰਨ ‘ਤੇ ਲੀਗਲ ਐਕਸ਼ਨ ਲੈਣ ਦੀ ਚਿਤਾਵਨੀ ਦਿੱਤੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਫ਼ਿਲਮ ‘ਚ ਹਿੰਦੂ ਧਰਮ ਦੀ ਆਸਥਾ ‘ਤੇ ਹਮਲਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਈ ਇਤਰਾਜ਼ਯੋਗ ਸੀਨ ਹਨ

ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਚਕਰਮਣੀ ਮਹਾਰਾਜ ਨੇ ਫ਼ਿਲਮ ‘ਚ ਸੈਫ ਦੇ ਲੁੱਕ ਬਾਰੇ ਗੱਲ ਕਰਦੇ ਹੋਏ ਕਿਹਾ, ‘ਭਗਵਾਨ ਸ਼ਿਵ ਦੇ ਸਭ ਤੋਂ ਵੱਡੇ ਭਗਤ ਲੰਕਾਪਤੀ ਰਾਵਣ ਦੇ ਰੋਲ ‘ਚ ਸੈਫ ਨੂੰ ਇੰਝ ਦਿਖਾਇਆ ਗਿਆ ਹੈ, ਜਿਵੇਂ ਅੱਤਵਾਦੀ ਖਿਲਜੀ, ਚੰਗੇਜ ਖ਼ਾਨ ਜਾਂ ਔਰੰਗਜ਼ੇਬ ਹੋਵੇ। ਮੱਥੇ ‘ਤੇ ਨਾ ਹੀ ਤਿਲਕ ਹੈ ਅਤੇ ਨਾ ਹੀ ਤ੍ਰਿਪੁੰਡ ਹੈ। ਸਾਨੂੰ ਸਾਡੇ ਮਾਈਥੋਲਾਜੀਕਲ ਕਰੈਕਟਰਸ ਨਾਲ ਖਿਲਵਾੜ ਬਰਦਾਸ਼ਤ ਨਹੀਂ ਹੈ।’

‘ਆਦਿਪੁਰਸ਼’ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਭਾਜਪਾ ਦੀ ਬੁਲਾਰਨ ਮਾਲਵਿਕਾ ਨੇ ਵੀ ਇਸ ਬਾਰੇ ਗੱਲ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਲਿਖਿਆ, ”ਵਾਲਮੀਕਿ ਦੇ ਰਾਵਣ, ਇਤਿਹਾਸ ਦੇ ਰਾਵਣ, ਲੰਕਾਧਿਪਤੀ, ਮਹਾਸ਼ਿਵ ਦੇ ਭਗਤ, ਜੋ 64 ਕਲਾਵਾਂ ‘ਚ ਮਾਹਰ ਸਨ। ਉਨ੍ਹਾਂ 9 ਪਲੈਨੇਟਸ ਨੂੰ ਆਪਣੇ ਸਿੰਘਾਸਨ ‘ਚ ਜੜਵਾਇਆ ਸੀ। ਥਾਈਲੈਂਡ ਦੇ ਲੋਕ ਕਿੰਨੀ ਖੂਬਸੂਰਤੀ ਨਾਲ ਰਾਮਾਇਣ ਲਈ ਨੱਚਦੇ ਹਨ ਤਾਂ ਫਿਰ ਇਸ ਕਾਰਟੂਨ ਨੂੰ ਬਣਾਉਣ ਦੀ ਕੀ ਲੋੜ ਸੀ? ਮੈਂ ਮੰਨਦੀ ਹਾਂ ਕਿ ਇਹ ਸਹੀ ‘ਚ ਤੈਮੂਰ ਦਾ ਪਿਤਾ ਹੈ। ਬਾਲੀਵੁੱਡ ਦੇ ਲੋਕ ਕਿੰਨੇ ਬੇਵਕੂਫ ਹਨ। ਥੋੜ੍ਹੀ ਜਿਹੀ ਰਿਸਰਚ ਵੀ ਨਹੀਂ ਕਰ ਸਕਦੇ।”

ਉਥੇ ਹੀ ਸੈਫ ਅਲੀ ਖ਼ਾਨ ਦਾ ਵੀ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ਕਾਰਨ ਲੋਕ ਉਨ੍ਹਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ। ਕੁਝ ਸਾਲ ਪਹਿਲਾਂ ਸੈਫ਼ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਉਹ ਆਪਣੇ ਬੱਚੇ ਦਾ ਨਾਂ ਰਾਮ ਨਹੀਂ ਰੱਖ ਸਕਦੇ ਸਗੋਂ ਉਹ ਤੈਮੂਰ ਜਾਂ ਕੋਈ ਅਜਿਹਾ ਨਾਂ ਰੱਖਣ ‘ਚ ਜ਼ਿਆਦਾ ਕੰਫਰਟੇਬਲ ਰਹਿਣਗੇ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਬੱਚਿਆਂ ਦਾ ਨਾਂ ਰਾਮ ਨਹੀਂ ਰੱਖ ਸਕਦੇ ਤਾਂ ਫ਼ਿਲਮ ‘ਚ ਉਹ ਰਾਵਣ ਦਾ ਕਿਰਦਾਰ ਕਿਉਂ ਨਿਭਾ ਰਹੇ ਹਨ?

Add a Comment

Your email address will not be published. Required fields are marked *