ਜੈਸਮੀਨ ਸੈਂਡਲਾਸ ਕਾਰਨ ਬੁਰੀ ਫਸੀ ਨਿਸ਼ਾ ਬਾਨੋ, ਸੋਸ਼ਲ ਮੀਡੀਆ ‘ਤੇ ਉਡਾਇਆ ਜਾ ਰਿਹੈ ਮਜ਼ਾਕ

ਜਲੰਧਰ : ਗਾਇਕਾ ਜੈਸਮੀਨ ਸੈਂਡਲਾਸ ਅਕਸਰ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਜੈਸਮੀਨ ਹਮੇਸ਼ਾ ਹੀ ਆਪਣੇ ਅਤਰੰਗੀ ਸਟਾਇਲ ਕਰਕੇ ਚਰਚਾ ‘ਚ ਹੀ ਰਹਿੰਦੀ ਹੈ। ਇੰਨੀਂ ਦਿਨੀਂ ਜੈਸਮੀਨ ਸੈਂਡਲਸ ਗੋਆ ‘ਚ ਹੈ। ਉੱਥੇ ਉਸ ਨਾਲ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਵੀ ਮੌਜੂਦ ਹੈ। ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਨਿਸ਼ਾ ਬਾਨੋ ਤੇ ਜੈਸਮੀਨ ਸੈਂਡਲਾਸ ਬੁਰੀ ਤਰ੍ਹਾਂ ਟਰੋਲ ਹੋ ਗਈਆਂ। 

ਦਰਅਸਲ, ਨਿਸ਼ਾ ਬਾਨੋ ਨੇ ਜੈਸਮੀਨ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਨਿਸ਼ਾ ਬਾਨੋ ਆਖਦੀ ਹੈ ਕਿ ‘ਜੇ ਪਰਮਾਤਮਾ ਤੋਂ ਸੱਚੇ ਦਿਲੋਂ ਕੁਝ ਮੰਗੋ ਤਾਂ ਉਹ ਚੀਜ਼ ਜ਼ਰੂਰ ਮਿਲਦੀ ਹੈ, ਅੱਜ ਮੈਨੂੰ ਮੇਰੀ ਸਵੀਟ ਜੈਸਮੀਨ ਮਿਲ ਹੀ ਗਈ।’ ਵੀਡੀਓ ‘ਚ ਨਿਸ਼ਾ ਬਾਨੋ ਤੇ ਜੈਸਮੀਨ ਸੈਂਡਲਸ ਇੱਕ-ਦੂਜੇ ਨੂੰ ਚੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। 

ਇੰਝ ਲੱਗਦਾ ਹੈ ਕਿ ਸ਼ਾਇਦ ਲੋਕਾਂ ਨੂੰ ਇਨ੍ਹਾਂ ਦੋਵਾਂ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੋਵਾਂ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, ”ਨਿਸ਼ਾ ਜੈਸਮੀਨ ਨੂੰ ਮਿਲ ਰਹੀ ਹੈ, ਕਿਤੇ ਇਹਦੇ ਗੁਣ ਨਾ ਲੈ ਲਵੇ।’ ਇੱਕ ਹੋਰ ਯੂਜ਼ਰ ਨੇ ਜੈਸਮੀਨ ਦੀ ਡਰੈੱਸ ‘ਤੇ ਤੰਜ ਕੱਸਦਿਆਂ ਕੁਮੈਂਟ ‘ਚ ਲਿਖਿਆ, ‘ਡਰੈੱਸ ਦੇਖੋ ਇਸ ਦੀ।’ ਦੱਸਣਯੋਗ ਹੈ ਕਿ ਜੈਸਮੀਨ ਸੈਂਡਲਸ ਇੰਨੀਂ ਦਿਨੀਂ ਗੋਆ ‘ਚ ਹੈ। ਕੁੱਝ ਸਮੇਂ ਉਹ ਪੰਜਾਬ ‘ਚ ਸੀ ਅਤੇ ਜਦੋਂ ਤੱਕ ਉਹ ਇੱਥੇ ਸੀ, ਸੁਰਖੀਆਂ ‘ਚ ਬਣੀ ਰਹੀ। 

Add a Comment

Your email address will not be published. Required fields are marked *