ਚੰਡੀਗੜ੍ਹ ‘ਚ ਹੋਣ ਵਾਲੇ ‘ਏਅਰਸ਼ੋਅ’ ਦੀਆਂ ਸਾਰੀਆਂ ਸੀਟਾਂ ਬੁੱਕ, 3 ਪ੍ਰਚੰਡ ਲੜਾਕੂ ਜਹਾਜ਼ ਵੀ ਕਰਨਗੇ ਪ੍ਰਦਰਸ਼ਨ

ਚੰਡੀਗੜ੍ਹ, : ਸੁਖ਼ਨਾ ਝੀਲ ‘ਤੇ ਹੋਣ ਜਾ ਰਹੇ ਏਅਰਸ਼ੋਅ ‘ਚ ਉਹ ਲੋਕ ਹੀ ਹਿੱਸਾ ਲੈ ਸਕਣਗੇ, ਜਿਨ੍ਹਾਂ ਨੇ ‘ਚੰਡੀਗੜ੍ਹ ਟੂਰਿਜ਼ਮ’ ਮੋਬਾਇਲ ਐਪ ’ਤੇ ਪਾਸ ਡਾਊਨਲੋਡ ਕੀਤਾ ਹੈ। ਆਨਲਾਈਨ ਸਿਸਟਮ ਕਾਰਨ ਇਸ ਵਾਰ ਲੋਕਾਂ ਨੂੰ ਕਾਫੀ ਫ਼ਾਇਦਾ ਹੋਇਆ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਵੀ ਫ਼ਾਇਦਾ ਹੋਇਆ, ਜੋ ਚੰਡੀਗੜ੍ਹ ਤੋਂ ਬਾਹਰ ਰਹਿੰਦੇ ਹਨ। ਉਨ੍ਹਾਂ ਨੇ ਐਪ ਡਾਊਨਲੋਡ ਕਰ ਕੇ ਪਾਸ ਵੀ ਹਾਸਲ ਕਰ ਲਏ ਹਨ।

ਜਾਣਕਾਰੀ ਮੁਤਾਬਕ 8 ਅਕਤੂਬਰ ਨੂੰ ਹੋਣ ਵਾਲੇ ਏਅਰਸ਼ੋਅ ਦੀਆਂ ਸਾਰੀਆਂ ਸੀਟਾਂ 24 ਘੰਟਿਆਂ ਦੇ ਅੰਦਰ ਬੁੱਕ ਹੋ ਗਈਆਂ ਹਨ। ਏਅਰਸ਼ੋਅ ਦੇਖਣ ਲਈ ਲੋਕਾਂ ਨੂੰ ਪ੍ਰਸ਼ਾਸਨ ਦੀ ‘ਚੰਡੀਗੜ੍ਹ ਟੂਰਿਜ਼ਮ’ ਮੋਬਾਇਲ ਐਪ ਤੋਂ ਪਾਸ ਬੁੱਕ ਕਰਵਾਉਣੇ ਪਏ। ਇਸ ਦੀ ਵਿੰਡੋ ਸੋਮਵਾਰ ਸ਼ਾਮ 6.30 ਵਜੇ ਖੋਲ੍ਹੀ ਗਈ। ਪਹਿਲੇ ਹੀ ਦਿਨ 25 ਹਜ਼ਾਰ ਤੋਂ ਵੱਧ ਲੋਕਾਂ ਨੇ ਪਾਸ ਡਾਊਨਲੋਡ ਕੀਤੇ। ਦੂਜੇ ਸੂਬਿਆਂ ਅਤੇ ਵਿਦੇਸ਼ਾਂ ਦੇ ਲੋਕਾਂ ਨੇ ਵੀ ਸ਼ੋਅ ਦੇਖਣ ਲਈ ਸੀਟਾਂ ਬੁੱਕ ਕਰਵਾਈਆਂ ਹਨ। 
80 ਲੜਾਕੂ ਜਹਾਜ਼ਾਂ ਦੇ ਨਾਲ ਜੋਧਪੁਰ ਤੋਂ ਲਿਆਂਦੇ ਜਾ ਰਹੇ ਹਨ 3 ‘ਪ੍ਰਚੰਡ’ ਵੀ ਕਰਨਗੇ ਪ੍ਰਦਰਸ਼ਨ
ਚੰਡੀਗੜ੍ਹ (ਲਲਨ) : ਹਵਾਈ ਸੈਨਾ ਦਿਵਸ ਮੌਕੇ ਹਵਾਈ ਫ਼ੌਜ ਦੀ ਲੜਾਕੂ ਵਰਦੀ ਵੀ ਲਾਂਚ ਕੀਤੀ ਜਾਵੇਗੀ। ਵਿੰਗ ਕਮਾਂਡਰ ਅਤੇ ਡਿਫੈਂਸ ਪੀ. ਆਰ. ਪਾਲਮ ਆਈ. ਨੰਦੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 6 ਅਕਤੂਬਰ ਨੂੰ ਰਿਹਰਸਲ ਅਤੇ 8 ਅਕਤੂਬਰ ਨੂੰ ਏਅਰਸ਼ੋਅ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਏਅਰਸ਼ੋਅ ‘ਚ 80 ਲੜਾਕੂ ਜਹਾਜ਼ਾਂ ਦੇ ਨਾਲ-ਨਾਲ ਹਾਲ ਹੀ ਫ਼ੌਜ ‘ਚ ਸ਼ਾਮਲ ਕੀਤੇ ਗਏ ਪ੍ਰਚੰਡ ਲੜਾਕੂ ਜਹਾਜ਼ ਵੀ ਏਅਰਸ਼ੋਅ ਦਾ ਹਿੱਸਾ ਹੋਣਗੇ।
ਪ੍ਰਚੰਡ ਹੈਲੀਕਾਪਟਰ ਵੀ ਜਲਦੀ ਪਹੁੰਚੇਗਾ
ਸੁਖ਼ਨਾ ਝੀਲ ’ਤੇ ਹੋਣ ਵਾਲੇ ਏਅਰਸ਼ੋਅ ’ਚ 80 ਲੜਾਕੂ ਜਹਾਜ਼ ਹਿੱਸਾ ਲੈਣਗੇ। ਅੰਬਾਲਾ, ਚੰਡੀਗੜ੍ਹ ਏਅਰਬੇਸ ਅਤੇ ਹੋਰ ਏਅਰਬੇਸ ਤੋਂ ਲੜਾਕੂ ਜਹਾਜ਼ ਸ਼ੋਅ ‘ਚ ਪਹੁੰਚਣਗੇ। ਜੋਧਪੁਰ ਏਅਰਬੇਸ ਤੋਂ ਪ੍ਰਚੰਡ ਹੈਲੀਕਾਪਟਰ ਵੀ ਜਲਦੀ ਹੀ ਚੰਡੀਗੜ੍ਹ ਪਹੁੰਚਣਗੇ ਅਤੇ ਸ਼ੋਅ ਦਾ ਹਿੱਸਾ ਹੋਵੇਗਾ। ਇਹ ਭਾਰਤ ‘ਚ ਬਣਿਆ ਲਾਈਟ ਕੰਬੈਟ ਹੈਲੀਕਾਪਟਰ ਹੈ। ਸ਼ੋਅ ‘ਚ ਭਾਰਤੀ ਹਵਾਈ ਸੈਨਾ ਦੀ ਸਕਾਈ ਡਾਈਵਿੰਗ ਟੀਮ ਗਲੈਕਸੀ, ਮਨੁੱਖ ਰਹਿਤ ਲੜਾਕੂ ਏਰੀਅਲ ਵ੍ਹੀਕਲ (ਯੂ. ਸੀ. ਏ. ਵੀ.) ਘਟਕ, ਚਿਨੂਕ, ਬਾਦਲ, ਨੇਤਰਾ ਤੇਜਸ, ਜੰਬੋ, ਪ੍ਰਚੰਡ ਅਤੇ ਬਿੱਗ ਬੁਆਏ ਆਦਿ ਜਹਾਜ਼ ਉਡਾਏਗੀ।

Add a Comment

Your email address will not be published. Required fields are marked *