ਸਰਬਜੀਤ ਸੋਹੀ ਕੈਨੇਡਾ ‘ਚ ਦਿਲਬਰ ਨੂਰਪੁਰੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਬ੍ਰਿਸਬੇਨ : ਆਸਟ੍ਰੇਲੀਆ ਦੇ ਪ੍ਰਗਤੀਵਾਦੀ ਯੁਵਾ ਸ਼ਾਇਰ ਸਰਬਜੀਤ ਸੋਹੀ ਨੂੰ ਅਮਰੀਕਾ/ਕੈਨੇਡਾ ਫੇਰੀ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਧਾਮੀ ਪਰਿਵਾਰ ਵੱਲੋਂ ਅਰਦਮਨ ਸਿੰਘ ਦਿਲਬਰ ਨੂਰਪੁਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਆਸਟ੍ਰੇਲੀਆ ਦੇ ਸਮੁੱਚੇ ਸਾਹਿਤਕ ਜਗਤ ਲਈ ਮਾਣ ਦੀ ਗੱਲ ਹੈ। ਸਰੀ ਵਿੱਚ ਸੁੱਖੀ ਬਾਠ ਜੀ ਦੀ ਅਗਵਾਈ ਵਿੱਚ ਕਾਰਜਸ਼ੀਲ ਸੰਸਥਾ ਪੰਜਾਬ ਭਵਨ ਸਰੀ ਦੀ ਚੌਥੀ ਵਰ੍ਹੇਗੰਢ ਨੂੰ ਸਮਰਪਿਤ ਦੋ ਰੋਜ਼ਾ ਸਾਲਾਨਾ ਸਾਹਿਤ ਅਤੇ ਸੱਭਿਆਚਾਰਕ ਸਮਾਗਮ ਵਿੱਚ ਆਸਟ੍ਰੇਲੀਆ ਤੋਂ 10 ਮੈਂਬਰੀ ਵਫ਼ਦ ਸ਼ਿਰਕਤ ਕਰਨ ਲਈ ਪਹੁੰਚਿਆ ਸੀ। 

ਕੈਨੇਡਾ ਦਾ ਧਾਮੀ ਪਰਿਵਾਰ ਜੋ ਕਿ ਸਰੀ ਵਿੱਚ ਰਹਿੰਦਾ ਹੈ, ਉਸ ਵੱਲੋਂ ਹਰ ਸਾਲ ਆਪਣੇ ਮਰਹੂਮ ਸ਼ਾਇਰ ਪਿਤਾ ਅਰਦਮਨ ਸਿੰਘ ਦਿਲਬਰ ਨੂਰਪੁਰੀ ਦੀ ਯਾਦ ਵਿੱਚ ਇਕ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਸਾਲ ਹੋਰਨਾਂ ਨਾਮਵਰ ਸ਼ਖਸੀਅਤਾਂ ਦੇ ਨਾਲ ਸਰਬਜੀਤ ਸੋਹੀ ਨੂੰ ਵੀ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ। ਚਾਰ ਕਾਵਿ ਪੁਸਤਕਾਂ ਦਾ ਰਚੇਤਾ ਸਰਬਜੀਤ ਸੋਹੀ ਆਸਟ੍ਰੇਲੀਆ ਦੀ ਇੱਕਵੀਂ ਸਦੀ ਦੀ ਕਵਿਤਾ ਦਾ ਚਿਹਰਾ-ਮੋਹਰਾ ਘੜਣ ਵਾਲਾ ਅਤੇ ਆਧੁਨਿਕ ਪ੍ਰਗਤੀਵਾਦੀ ਕਵਿਤਾ ਵਿਚ ਜਾਣਿਆ ਪਹਿਚਾਣਿਆ ਨਾਮ ਹੈ। ਇਹ ਪੁਰਸਕਾਰ ਭਾਰਤ ਤੋਂ ਆਏ ਨਾਮਵਰ ਥੀਏਟਰ ਆਰਟਿਸਟ ਅਨੀਤਾ ਸ਼ਬਦੀਸ਼, ਡਾ. ਸਾਹਿਬ ਸਿੰਘ, ਕੈਨੇਡੀਅਨ ਰੰਗਕਰਮੀ ਪਰਮਿੰਦਰ ਸਵੈਚ, ਗ਼ਜ਼ਲਗੋ ਗੁਰਦਿਆਲ ਰੌਸ਼ਨ, ਕੈਨੇਡੀਅਨ ਸ਼ਾਇਰ ਕਵਿੰਦਰ ਚਾਂਦ ਅਤੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸੁੱਖੀ ਬਾਠ ਜੀ ਦੀ ਹਾਜ਼ਰੀ ਵਿੱਚ ਧਾਮੀ ਪਰਿਵਾਰ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਸੰਖੇਪ ਸਮਾਗਮ ਵਿੱਚ ਆਸਟ੍ਰੇਲੀਆ ਤੋਂ ਆਏ ਗਾਇਕ ਪਾਲ ਰਾਊਕੇ, ਗੀਤਕਾਰ ਸੁਰਜੀਤ ਸੰਧੂ, ਖੇਡ ਪ੍ਰਮੋਟਰ ਬਲਜੀਤ ਬਾਠ ਅਤੇ ਸਰੀ ਤੋਂ ਸਤਵਿੰਦਰਜੀਤ ਧਾਲੀਵਾਲ ਨੇ ਵੀ ਹਾਜ਼ਰੀ ਭਰੀ।

Add a Comment

Your email address will not be published. Required fields are marked *