ਟੋਰਾਂਟੋ ਤੋਂ ਲਗਾਤਾਰ ਗਾਇਬ ਹੋ ਰਹੇ ਪੀ.ਆਈ.ਏ. ਦੇ ਮੁਲਾਜ਼ਮ

ਟੋਰਾਂਟੋ : ਕੈਨੇਡਾ ਦੀ ਧਰਤੀ ’ਤੇ ਕਦਮ ਰੱਖਣ ਮਗਰੋਂ ਗਾਇਬ ਹੋ ਰਹੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਮੁਲਾਜ਼ਮਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਤਾਜ਼ਾ ਮਾਮਲੇ ਤਹਿਤ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨ ਏਅਰਪੋਰਟ ’ਤੇ ਪੁੱਜੇ ਪੀ.ਆਈ.ਏ. ਦੇ ਜਹਾਜ਼ ਨਾਲ ਆਏ ਦੋ ਮੁਲਾਜ਼ਮਾਂ ਨੂੰ ਹੋਟਲ ਵਿਚ ਠਹਿਰਾਇਆ ਗਿਆ ਪਰ ਇਸ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਏ। ਗਾਇਬ ਮੁਲਾਜ਼ਮਾਂ ਬਾਰੇ ਉਦੋਂ ਹੀ ਪਤਾ ਲੱਗ ਸਕਿਆ ਜਦੋਂ ਉਨ੍ਹਾਂ ਨੇ ਕੈਨੇਡਾ ਵਿਚ ਪਨਾਹ ਦਾ ਦਾਅਵਾ ਪੇਸ਼ ਕਰ ਦਿੱਤਾ।

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਅਬਦੁੱਲਾ ਹਫੀਜ਼ ਖਾਨ ਨੇ ਦੱਸਿਆ ਕਿ ਇਕੱਲੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਠ ਮੁਲਾਜ਼ਮ ਗਾਇਬ ਹੋ ਚੁੱਕੇ ਹਨ। ਭਾਵੇਂ ਅਜਿਹੀਆਂ ਘਟਨਾਵਾਂ ਪਿਛਲੇ 10 ਸਾਲ ਤੋਂ ਸਾਹਮਣੇ ਆ ਰਹੀਆਂ ਸਨ ਪਰ ਇਸ ਵਾਰ ਤਾਂ ਸਾਰੀਆਂ ਹੱਦਾਂ ਪਾਰ ਹੋ ਗਈਆਂ।

Add a Comment

Your email address will not be published. Required fields are marked *