‘ਬਲੈਕ ਪੈਂਥਰ : ਵਕਾਂਡਾ ਫੌਰੈਵਰ’ ਦਾ ਧਮਾਕੇਦਾਰ ਟਰੇਲਰ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼

ਮੁੰਬਈ – ਮਾਰਵਲ ਸਟੂਡੀਓਜ਼ ਦੀਆਂ ਫ਼ਿਲਮਾਂ ਦਾ ਕ੍ਰੇਜ਼ ਭਾਰਤ ’ਚ ਕਾਫੀ ਦੇਖਣ ਨੂੰ ਮਿਲਦਾ ਹੈ। ਭਾਰਤੀ ਦਰਸ਼ਕ ਮਾਰਵਲ ਦੇ ਸੁਪਰਹੀਰੋਜ਼ ਦੀਆਂ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਲਿਸਟ ’ਚ ਮਾਰਵਲ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਬਲੈਕ ਪੈਂਥਰ : ਵਕਾਂਡਾ ਫੌਰੈਵਰ’ ਦਾ ਦਮਦਾਰ ਟਰੇਲਰ ਰਿਲੀਜ਼ ਹੋ ਗਿਆ ਹੈ।

ਇਸ ਟਰੇਲਰ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਦੁੱਗਣਾ ਕਰ ਦਿੱਤਾ ਹੈ। ‘ਬਲੈਕ ਪੈਂਥਰ 2’ ਦੇ ਇਸ ਟਰੇਲਰ ਤੋਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਸਵਰਗੀ ਹਾਲੀਵੁੱਡ ਸੁਪਰਸਟਾਰ ਚੈਡਵਿਕ ਬੌਸਮੈਨ ਦੀ ਜਗ੍ਹਾ ਇਸ ਵਾਰ ਕੌਣ ਲਵੇਗਾ।

ਚੈਡਵਿਕ ਬੌਸਮੈਨ ਦੇ ਦਿਹਾਂਤ ਤੋਂ ਬਾਅਦ ਲੋਕ ‘ਬਲੈਕ ਪੈਂਥਰ 2’ ਲਈ ਕਾਫੀ ਉਤਸ਼ਾਹਿਤ ਹਨ। ਇਸ ਵਿਚਾਲੇ ਮਾਰਵਲ ਇੰਡੀਆ ਦੇ ਯੂਟਿਊਬ ਚੈਨਲ ’ਤੇ ‘ਬਲੈਕ ਪੈਂਥਰ 2’ ਦੇ ਸ਼ਾਨਦਾਰ ਟਰੇਲਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟਰੇਲਰ ਦੀ ਸ਼ੁਰੂਆਤ ’ਚ ਤੁਹਾਨੂੰ ਜਜ਼ਬਾਤ ਦਿਖਣਗੇ, ਜਦੋਂ ਵਕਾਂਡਾ ਵਾਸੀ ਆਪਣੇ ਹੀਰੋ ‘ਬਲੈਕ ਪੈਂਥਰ’ ਨੂੰ ਯਾਦ ਕਰਕੇ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ ਪਰ ਜਿਵੇਂ-ਜਿਵੇਂ ‘ਬਲੈਕ ਪੈਂਥਰ 2’ ਦਾ ਇਹ ਟਰੇਲਰ ਅੱਗੇ ਵਧਦਾ ਹੈ ਤਾਂ ਐਕਸ਼ਨ ਤੇ ਰੋਮਾਂਚ ਵੀ ਵੱਧ ਜਾਂਦਾ ਹੈ।

2 ਮਿੰਟ 10 ਸੈਕਿੰਡ ਦਾ ਇਹ ਟਰੇਲਰ ਇੰਨਾ ਸ਼ਾਨਦਾਰ ਹੈ ਕਿ ਇਸ ਤੋਂ ਤੁਸੀਂ ਆਪਣੀਆਂ ਨਜ਼ਰਾਂ ਨਹੀਂ ਹਟਾ ਸਕਦੇ। ‘ਬਲੈਕ ਪੈਂਥਰ 2’ ਦੇ ਇਸ ਟਰੇਲਰ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੈਡਵਿਕ ਦੀ ਜਗ੍ਹਾ ਇਸ ਬਾਰ ਉਸ ਦੀ ਭੈਣ ਸ਼ੁਰੀ ਨਵੀਂ ‘ਬਲੈਂਕ ਪੈਂਥਰ’ ਹੋਵੇਗੀ।

ਦੱਸ ਦੇਈਏ ਕਿ ‘ਬਲੈਕ ਪੈਂਥਰ 1’ ਸਾਲ 2018 ’ਚ ਰਿਲੀਜ਼ ਹੋਈ ਸੀ, ਉਥੇ ‘ਬਲੈਕ ਪੈਂਥਰ 2’ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਿੰਦੀ ਤੋਂ ਇਲਾਵਾ ਇਹ ਫ਼ਿਲਮ ਅੰਗਰੇਜ਼ੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *