ਇਸ ਦੀਵਾਲੀ ਚੀਨ ਨੂੰ ਲੱਗੇਗਾ 50,000 ਕਰੋੜ ਦਾ ਝਟਕਾ, ਮੇਕਿੰਗ ਇੰਡੀਆ ਨੂੰ ਮਿਲੇਗੀ ਮਜ਼ਬੂਤੀ

ਨਵੀਂ ਦਿੱਲੀ  – ਕੋਰੋਨਾ ਤੋਂ ਬਾਅਦ ਇਸ ਵਾਰ ਆਮ ਹਾਲਾਤ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਲਿਹਾਜ਼ਾ ਵਪਾਰੀਆਂ ਦੀ ਮੰਨੀਏ ਤਾਂ ਇਸ ਵਾਰ ਚੀਨੀ ਸਾਮਾਨ ਦੀ ਥਾਂ ’ਤੇ ਭਾਰਤੀ ਸਾਮਾਨ ਦੀ ਵੱਡੇ ਪੈਮਾਨੇ ’ਤੇ ਖਰੀਦ ਅਤੇ ਵਿਕਰੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕਲ ’ਤੇ ਵੋਕਲ ਅਤੇ ਆਤਮਨਿਰਭਰ ਭਾਰਤ ਨੂੰ ਵੱਡੀ ਮਜ਼ਬੂਤੀ ਵੀ ਮਿਲਣ ਦੀ ਸੰਭਾਵਨਾ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਉਮੀਦ ਜਤਾਈ ਹੈ ਕਿ ਇਸ ਸਾਲ ਦੀਵਾਲੀ ਦੇ ਤਿਉਹਾਰੀ ਸੀਜ਼ਨ ਦੌਰਾਨ ਦੇਸ਼ ਭਰ ਦੇ ਬਾਜ਼ਾਰਾਂ ’ਚ ਲਗਭਗ 100 ਲੱਖ ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਣ ਦੀ ਸੰਭਾਵਨਾ ਹੈ। ਨਾਲ ਹੀ ਇਹ ਵੀ ਸਪੱਸ਼ਟ ਹੈ ਕਿ ਭਾਰਤ ਦੇ ਲੋਕਾਂ ਨੇ ਉਤਸਵ ਦੇ ਸਾਮਾਨ ਦੀ ਖਰੀਦ-ਵਿਕਰੀ ਦੇ ਮਾਮਲੇ ’ਚ ਚੀਨੀ ਸਾਮਾਨ ਦੀ ਜਗ੍ਹਾ ਹੁਣ ਭਾਰਤੀ ਸਾਮਾਨ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

ਦੇਸ਼ ਭਰ ’ਚ ਲਗਭਗ 125 ਲੱਖ ਕਰੋੜ ਰੁਪਏ ਦਾ ਹੋਵੇਗਾ ਕਾਰੋਬਾਰ

ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਰਾਸ਼ਟਰੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਦੇਸ਼ ਭਰ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਇਸ ਸਾਲ ਦੀਵਾਲੀ ਤਿਉਹਾਰ ਸੀਜ਼ਨ ਵਿਕਰੀ ਨਾਲ ਦੇਸ਼ ਭਰ ’ਚ ਲਗਭਗ 125 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ ਅਤੇ ਚੀਨ ਨੂੰ ਸਿੱਧੇ ਤੌਰ ’ਤੇ ਲਗਭਗ 50,000 ਕਰੋੜ ਰੁਪਏ ਦਾ ਵਪਾਰ ਘਾਟਾ ਹੋਇਆ। ਦੀਵਾਲੀ ਦੇ ਸੀਜ਼ਨ ’ਚ ਪਿਛਲੇ ਸਾਲਾਂ ’ਚ ਚੀਨ ਭਾਰਤ ’ਚ ਲਗਭਗ 50,000 ਕਰੋੜ ਰੁਪਏ ਦੇ ਤਿਉਹਾਰ ਨਾਲ ਜੁੜੇ ਸਾਮਾਨ ਭਾਰਤ ’ਚ ਵੇਚਦਾ ਸੀ ਪਰ ਪਿਛਲੇ 2 ਸਾਲਾਂ ’ਚ ਭਾਰਤੀ ਖਪਤਕਾਰ ਜੋ ਪਹਿਲੇ ਸਸਤਾ ਹੋਣ ਦੀ ਵਜ੍ਹਾ ਨਾਲ ਚੀਨੀ ਸਾਮਾਨ ਖਰੀਦਦਾ ਸੀ, ਹੁਣ ਉਸ ਦੇ ਖਰੀਦੀ ਵਿਵਹਾਰ ’ਚ ਵੱਡੀ ਤਬਦੀਲੀ ਆ ਗਈ ਹੈ ਅਤੇ ਹੁਣ ਉਹ ਿਸੱਧੇ ਭਾਰਤ ’ਚ ਹੀ ਬਣੇ ਸਾਮਾਨ ਦੀ ਮੰਗ ਕਰਦਾ ਹੈ।

ਰਿਟੇਲ ਵਪਾਰ ਦੇ ਵੱਖ-ਵੱਖ ਵਰਗਾਂ ’ਚ ਇਜਾਫਾ ਹੋਣ ਦੀ ਸੰਭਾਵਨਾ

ਭਰਤੀਆ ਅਤੇ ਖੰਡੇਲਵਾਲ ਨੇ ਦੱਸਿਆ ਕਿ ਰਿਟੇਲ ਵਪਾਰ ਦੇ ਵੱਖ-ਵੱਖ ਵਰਗਾਂ, ਜਿਸ ’ਚ ਖਾਸ ਤੌਰ ’ਤੇ ਭਾਰਤ ’ਚ ਬਣੇ ਐੱਫ. ਐੱਮ. ਸੀ. ਜੀ. ਉਤਪਾਦ, ਖਪਤਕਾਰ ਵਸਤੂਆਂ, ਖਿਡੌਣੇ, ਬਿਜਲੀ ਦੇ ਯੰਤਰ ਅਤੇ ਸਾਮਾਨ, ਇਲੈਕਟ੍ਰਾਨਿਕ ਯੰਤਰ ਅਤੇ ਸਫੈਦ ਸਾਮਾਨ, ਰਸੋਈ ਦੇ ਸਾਮਾਨ, ਉਪਹਾਰ ਦੀਆਂ ਵਸਤੂਆਂ, ਮਠਿਆਈ ਨਮਕੀਨ, ਘਰ ਦਾ ਸਾਮਾਨ, ਟੈਪੇਸਟ੍ਰੀ, ਭਾਂਡੇ, ਸੋਨਾ ਅਤੇ ਗਹਿਣੇ, ਜੁੱਤੇ, ਘੜੀਆਂ, ਫਰਨੀਚਰ, ਕੱਪੜੇ, ਫੈਸ਼ਨ ਲਿਬਾਸ, ਕੱਪੜੇ, ਘਰ ਦੀ ਸਜਾਵਟ ਦਾ ਸਾਮਾਨ,ਮਿੱਟੀ ਦੇ ਦੀਵੇ ਸਣੇ ਦੀਵਾਲੀ ਪੂਜਾ ਦਾ ਸਾਮਾਨ, ਸਜਾਵਟੀ ਸਾਮਾਨ ਵਰਗੇ ਦੀਵਾਰ ਦੀਆਂ ਲਟਕਣਾਂ, ਹਸਤਕਲਾ ਦੀਆਂ ਵਸਤੂਆਂ, ਕੱਪੜੇ, ਘਰ ਦੁਆਰ ’ਤੇ ਲਾਉਣ ਵਾਲੇ ਸ਼ੁੱਭ-ਲਾਭ, ਓਮ, ਦੇਵੀ ਲਕਸ਼ਮੀ ਦੇ ਚਰਨ ਆਦਿ ਕਈ ਤਿਉਹਾਰੀ ਸੀਜ਼ਨ ਵਸਤੂਆਂ ਦੀ ਵਿਕਰੀ ’ਚ ਵੱਡਾ ਇਜਾਫਾ ਹੋਣ ਦੀ ਸੰਭਾਵਨਾ ਹੈ।

ਭਰਤੀਆ ਅਤੇ ਖੰਡੇਲਵਾਲ ਨੇ ਕਿਹਾ ਕਿ ਕੈਟ ਦੀ ‘ਹਿੰਦੁਸਤਾਨੀ ਦੀਵਾਲੀ ਮਨਾਉਣ ਦੀ ਮੁਹਿੰਮ’ ਨੂੰ ਦੇਸ਼ ਭਰ ’ਚ ਕੈਟ ਦੇ ਵਿਆਪਕ ਸਮਰਥਨ ਮਿਲ ਰਿਹਾ ਹੈ। ਕੈਟ ਦੀਆਂ ਕੋਸ਼ਿਸ਼ਾਂ ਨਾਲ ਇਸ ਸਾਲ ਪਹਿਲੀ ਵਾਰ ਦੀਵਾਲੀ ’ਤੇ ਵੱਡੀ ਗਿਣਤੀ ’ਚ ਸਥਾਨਕ ਵਪਾਰਕ ਸੰਗਠਨ ਲੋਕਲ ਕਾਰੀਗਰਾਂ, ਮੂਰਤੀਕਾਰਾਂ, ਹਸਤਸ਼ਿਲਪ ਕਾਰੀਗਰਾਂ ਅਤੇ ਵਿਸ਼ੇਸ਼ ਰੂਪ ਨਾਲ ਘੁਮਿਆਰਾਂ ਦੇ ਬਣਾਏ ਉਤਪਾਦਾਂ ਨੂੰ ਇਕ ਵੱਡਾ ਬਾਜ਼ਾਰ ਦੇਣ ਦੀ ਕੋਸ਼ਿਸ਼ ’ਚ ਜੁਟੇ ਹਨ। ਪੂਰੇ ਦੇਸ਼ ’ਚ ਬਾਜ਼ਾਰਾਂ, ਦਫਤਰਾਂ ਅਤੇ ਘਰਾਂ ਤੇ ਦੁਕਾਨਾਂ ਨੂੰ ਮਿੱਟੀ ਨਾਲ ਬਣੇ ਛੋਟੇ ਤੇਲ ਦੇ ਦੀਵਿਆਂ ਨਾਲ ਸਜਾਇਆ ਜਾਵੇਗਾ। ਰਵਾਇਤੀ ਭਾਰਤੀ ਸਾਮਾਨ ਦੀ ਵੀ ਦੁਕਾਨਾਂ ਅਤੇ ਘਰਾਂ ਨੂੰ ਸਜਾਉਣ ਲਈ ਵੱਡੀ ਵਰਤੋਂ ਹੋਵੇਗੀ। ਇਸ ਵਾਰ ਦਾ ਦੀਵਾਲੀ ਦਾ ਤਿਉਹਾਰ ਭਾਰਤੀ ਿਤਉਹਾਰਾਂ ਨੂੰ ਮਨਾਉਣ ਦੀ ਸੰਸਕ੍ਰਿਤਕ ਵਿਰਾਸਤ ਅਤੇ ਰਵਾਇਤੀ ਤਰੀਕਿਆਂ ਦਾ ਸਹੀ ਚਿਤਰਨ ਕਰੇਗਾ।

Add a Comment

Your email address will not be published. Required fields are marked *