ਵੈੱਬ ਸੀਰੀਜ਼ ’ਚ ਟਰਾਂਸਜੈਂਡਰ ਦਾ ਕਿਰਦਾਰ ਨਿਭਾਵੇਗੀ ਸੁਸ਼ਮਿਤਾ

 ਆਰਿਆ ਦੀ ਸਫ਼ਲਤਾ ਤੋਂ ਬਾਅਦ ਇਕ ਵਾਰ ਫ਼ਿਰ ਅਦਾਕਾਰਾ ਸੁਸ਼ਮਿਤਾ ਸੇਨ OTT ਪਲੇਟਫ਼ਾਰਮ ’ਤੇ ਆਉਣ ਲਈ ਤਿਆਰ ਹੈ। ਅਦਾਕਾਰਾ ਨੇ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਬਾਅਦ ਸਾਲ 2020 ’ਚ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ ‘ਆਰਿਆ’ ਨਾਲ OTT ਦੀ ਦੁਨੀਆ ’ਚ ਐਂਟਰੀ ਕੀਤੀ ਸੀ। ਵੈੱਬ ਸੀਰੀਜ਼ ’ਚ ਸੁਸ਼ਮਿਤਾ ਸੇਨ ਨੇ ਆਰਿਆ ਸਰੀਨ ਦੇ ਕਿਰਦਾਰ ਨੂੰ ਕਾਫ਼ੀ ਪਿਆਰ ਮਿਲਿਆ ਸੀ।

ਦੱਸ ਦੇਈਏ ਕਿ ਸੁਸ਼ਮਿਤਾ ਨੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਮਰਾਠੀ ਫ਼ਿਲਮ ਨਿਰਮਾਤਾ ਰਵੀ ਜਾਧਵ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ’ਚ ਸੁਸ਼ਮਿਤਾ ਇਕ ਟਰਾਂਸਜੈਂਡਰ ਦੀ ਭੂਮਿਕਾ ’ਚ ਨਜ਼ਰ ਆਵੇਗੀ।

ਖ਼ਬਰਾਂ ਮੁਤਾਬਕ ਸੁਸ਼ਮਿਤਾ ਦੀ ਇਹ ਵੈੱਬ ਸੀਰੀਜ਼ ਮਸ਼ਹੂਰ ਟਰਾਂਸ ਐਕਟੀਵਿਸਟ ਗੌਰੀ ਸਾਵੰਤ ਦੀ ਜੀਵਨੀ ’ਤੇ ਆਧਾਰਿਤ ਹੈ। ਸੀਰੀਜ਼ ’ਚ ਕੁੱਲ 6 ਐਪੀਸੋਡ ਹੋਣਗੇ, ਜਿਸ ’ਚ ਗੌਰੀ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਦਿਖਾਇਆ ਜਾਵੇਗਾ। ਵੈੱਬ ਸੀਰੀਜ਼ ਦਿਖਾਏਗੀ ਕਿ ਕਿਵੇਂ ਗੌਰੀ ਸਾਵੰਤ ਭਾਰਤ ਦੀ ਪਹਿਲੀ ਟਰਾਂਸਜੈਂਡਰ ਮਾਂ ਬਣੀ।

ਖ਼ਬਰਾਂ ਮੁਤਾਬਕ ਸੁਸ਼ਮਿਤਾ ਇਸ ਰੋਲ ਨੂੰ ਕਰਨ ਲਈ ਕਾਫ਼ੀ ਉਤਸ਼ਾਹਿਤ ਹੈ। ਇਹ ਸੀਰੀਜ਼ ਆਮ ਟਰਾਂਸਜੈਂਡਰ ਦੀ ਕਹਾਣੀ ਤੋਂ ਬਿਲਕੁਲ ਵੱਖਰੀ ਹੈ। ਇਹ ਗੌਰੀ ਅਤੇ ਉਸ ਦੀ ਗੋਦ ਲਈ ਧੀ ਦੀ ਕਹਾਣੀ ਹੈ, ਜਿਸ ਲਈ ਉਸ ਨੂੰ ਸਮਾਜ ਨਾਲ ਲੰਬੀ ਲੜਾਈ ਲੜਨੀ ਪਈ। ਉਮੀਦ ਹੈ ਕਿ ਸੁਸ਼ਮਿਤਾ ਨਵੰਬਰ ਤੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਪੂਰੀ ਕਰ ਲਵੇਗੀ।

ਸੁਸ਼ਮਿਤਾ ਦੇ ਵਰਕਫਰੰਟ ਦੀ ਗੱਲ ਕਰੀਏ  ਤਾਂ ਅਦਾਕਾਰਾ ਇਸ ਅਨਟਾਈਟਲ ਵੈੱਬ ਸੀਰੀਜ਼ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ, ਆਰਿਆ ਸੀਜ਼ਨ 3 ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ’ਚ ਉਹ ਮਾਨਸੀ ਬਾਗਲਾ ਵੱਲੋਂ ਨਿਰਦੇਸ਼ਿਤ ਫ਼ਿਲਮ ਬੰਗਲਾ ਨੰਬਰ 84 ’ਚ ਵੀ ਨਜ਼ਰ ਆਵੇਗੀ।

Add a Comment

Your email address will not be published. Required fields are marked *