ਸਾਈਕਲਿਸਟ ਵਿਸ਼ਵਜੀਤ ਸਿੰਘ ਨੇ 36ਵੀਆਂ ਕੌਮੀ ਖੇਡਾਂ ‘ਚ ਜਿੱਤਿਆ ਸੋਨਾ-ਚਾਂਦੀ

ਚੰਡੀਗੜ੍ਹ : ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ ਨੂੰ 36ਵੀਆਂ ਕੌਮੀ ਖੇਡਾਂ ‘ਚ ਸਾਈਕਲਿੰਗ ਦੇ ਮਾਸ ਸਟਾਰਟ ਈਵੈਂਟ ਵਿੱਚ ਸੋਨੇ ਅਤੇ ਵਿਅਕਤੀਗਤ ਪਰਸ਼ੂਟ ‘ਚ ਚਾਂਦੀ ਦਾ ਤਮਗਾ ਜਿੱਤਣ ‘ਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁਬਾਰਕਾਂ ਦਿੱਤੀਆਂ ਹਨ।

ਮੀਤ ਹੇਅਰ ਨੇ ਸੋਸ਼ਲ ਮੀਡੀਆ ‘ਤੇ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ, “ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ ਨੇ 36ਵੀਆਂ ਕੌਮੀ ਖੇਡਾਂ ਵਿੱਚ ਸਾਈਕਲਿੰਗ ਖੇਡ ਦੇ ਮਾਸ ਸਟਾਰਟ ਈਵੈਂਟ ਵਿੱਚ ਸੋਨੇ ਤੇ ਵਿਅਕਤੀਗਤ ਪਰਸ਼ੂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਜੇਤੂ ਸਾਈਕਲਿਸਟ ਨੂੰ ਬਹੁਤ-ਬਹੁਤ ਮੁਬਾਰਕਾਂ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਹਾਲ ਹੀ ਵਿੱਚ ਵਿਸ਼ਵਜੀਤ ਸਿੰਘ ਨੂੰ 5 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਸੀ। ਪਹਿਲੀ ਵਾਰ ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਨਗਦ ਇਨਾਮ ਰਾਸ਼ੀ ਨਾਲ ਸਨਮਾਨੇ ਗਏ ਸਨ।”

Add a Comment

Your email address will not be published. Required fields are marked *