IPL ਦੇ ਉਦਘਾਟਨੀ ਸਮਾਗਮ ’ਚ ਰਸ਼ਮਿਕਾ ਮੰਦਾਨਾ ਤੇ ਤਮੰਨਾ ਭਾਟੀਆ ਦੇਣਗੀਆਂ ਪੇਸ਼ਕਾਰੀ

ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਉਦਘਾਟਨੀ ਸਮਾਰੋਹ ਧਮਾਕੇਦਾਰ ਹੋਣ ਜਾ ਰਿਹਾ ਹੈ। ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ। ਬੀਸੀਸੀਆਈ ਨੇ ਉਦਘਾਟਨੀ ਸਮਾਰੋਹ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਖਬਰਾਂ ਦੀ ਮੰਨੀਏ ਤਾਂ ਰਸ਼ਮਿਕਾ ਮੰਦਾਨਾ ਅਤੇ ਤਮੰਨਾ ਭਾਟੀਆ ਵਰਗੀਆਂ ਅਭਿਨੇਤਰੀਆਂ ਉਦਘਾਟਨੀ ਸਮਾਰੋਹ ‘ਚ ਪਰਫਾਰਮ ਕਰ ਸਕਦੀਆਂ ਹਨ। ਗਾਇਕ ਅਰਿਜੀਤ ਸਿੰਘ ਵਲੋਂ ਵੀ ਪਰਫਾਰਮ ਕੀਤਾ ਜਾਵੇਗਾ। ਆਈਪੀਐਲ 2023 ਦੇ ਮੈਚ ਸਟਾਰ ਸਪੋਰਟਸ ਚੈਨਲਾਂ ‘ਤੇ ਹੋਣਗੇ। ਮੈਚਾਂ ਦਾ ਪ੍ਰਸਾਰਣ ਖੇਤਰੀ ਭਾਸ਼ਾ ਵਿੱਚ ਵੀ ਕੀਤਾ ਜਾਵੇਗਾ। ਮੈਚਾਂ ਨੂੰ ਜੀਓ ਸਿਨੇਮਾ ਐਪ ‘ਤੇ ਮੁਫਤ ਸਟ੍ਰੀਮ ਕੀਤਾ ਜਾਵੇਗਾ।

Add a Comment

Your email address will not be published. Required fields are marked *