ਇੰਗਲੈਂਡ ਤੋਂ ਆਈ ਦੁਖ਼ਦ ਖ਼ਬਰ, ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਕਾਰੋਬਾਰੀ ਦੀ ਹੋਈ ਮੌਤ
October 1, 2022
![](http://mehakewattan.com/wp-content/uploads/2022/10/2022_9image_22_58_072630260sgpcsssssss-ll.jpg)
ਸੁਲਤਾਨਪੁਰ ਲੋਧੀ : 20 ਸਾਲ ਪਹਿਲਾਂ ਕਾਰੋਬਾਰ ਕਰਨ ਗਏ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਵਾਟਾਂਵਾਲੀ ਖੁਰਦ ਦੇ ਨਿਵਾਸੀ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਦੀ ਇੰਗਲੈਂਡ ’ਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ, ਜਿਸ ਕਾਰਨ ਉਨ੍ਹਾਂ ਦੇ ਭਾਰਤ ’ਚ ਰਹਿੰਦੇ ਪਰਿਵਾਰ ਤੇ ਪਿੰਡ ’ਚ ਸੋਗ ਦੀ ਲਹਿਰ ਹੈ । ਮ੍ਰਿਤਕ ਬਲਵਿੰਦਰ ਸਿੰਘ 20 ਸਾਲ ਪਹਿਲਾਂ ਕਾਰੋਬਾਰ ਕਰਨ ਲਈ ਇੰਗਲੈਂਡ ਗਿਆ ਸੀ, ਜਿਥੇ ਉਸ ਨੇ ਵੱਡੇ ਪੱਧਰ ’ਤੇ ਕਾਰੋਬਾਰ ਕੀਤਾ ਤੇ ਪਰ ਉੱਥੇ ਹੀ ਬੇਵਕਤ ਮੌਤ ਹੋ ਗਈ, ਜਿਸ ਦੀ ਲਾਸ਼ ਭਾਰਤ ਲਿਆਉਣ ਲਈ ਉਸ ਦੇ ਸਾਥੀਆਂ ਤੇ ਹੋਰ ਪ੍ਰਵਾਸੀ ਭਾਰਤੀਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਰਿਸ਼ਤੇਦਾਰ ਚਚੇਰੇ ਭਰਾ ਸਾਬਕਾ ਸਰਪੰਚ ਹਰੀ ਸਿੰਘ ਝੰਡ ਵਾਟਾਂਵਾਲੀ ਖੁਰਦ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੀ ਲਾਸ਼ ਨੂੰ 2 ਅਕਤੂਬਰ ਦੀ ਸਵੇਰ ਭਾਰਤ ਲਿਆਂਦਾ ਜਾਵੇਗਾ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਵਾਟਾਂਵਾਲੀ ਖੁਰਦ ’ਚ ਹੋਵੇਗਾ ।