ਹਰਿਆਣਾ ਫੈਡਰੇਸ਼ਨ ਵੱਲੋਂ ਸਲਾਨਾ ਇਵੈਂਟ ਪੋਸਟਰ ਜਾਰੀ

ਆਕਲੈਂਡ- ਹਰਿਆਣਾ ਫੈਡਰੇਸ਼ਨ ਵੱਲੋਂ ਇਸ ਸਾਲ 2023 ਦਿਵਾਲੀ ਅਤੇ ਹਰਿਆਣਾ ਡੇਅ ਮੌਕੇ ਆਕਲੈਂਡ ਵਿੱਚ ਕਰਵਾਈ ਜਾਣ ਵਾਲੀ ਸਲਾਨਾ ਇਵੈਂਟ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੇ। ਇਹ ਮੈਗਾ ਇਵੈਂਟ 22 ਅਕਤੂਬਰ ਨੂੰ ਕਰਵਾਈ ਜਾਣੀ ਹੈ। ਬੀਤੇ ਸਾਲ ਇਵੈਂਟ ਦੇ ਵੱਡੇ ਪੱਧਰ ‘ਤੇ ਸਫਲ ਹੋਣ ਤੋਂ ਬਾਅਦ ਇਸ ਸਾਲ ਇਵੈਂਟ ਮੌਕੇ ਦਰਸ਼ਕਾਂ ਦੇ ਮਨੋਰੰਜਨ ਲਈ ਟੋਪ ਦੇ ਇੰਟਰਨੈਸ਼ਨਲ ਹਰਿਆਣਵੀ ਆਰਟੀਸਟ ਕੇ ਡੀ,ਖਾਸਾ ਆਲਾ ਚਾਹੜ, ਰਾਖੀ ਲੋਚਬ, ਰੇੇਸ਼ਮ ਸਿੰਘ ਅਨਮੋਲ ਬੁਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਹਰਿਆਣਵੀ ਸੱਭਿਆਚਾਰਕ ਵਿਰਸੇ ਨੂੰ ਪੇਸ਼ ਕਰਦੇ ਹੋਰ ਕਈ ਮੁਕਾਬਲੇ ਵੀ ਇਸ ਇਵੈਂਟ ਮੌਕੇ ਕਰਵਾਏ ਜਾਣਗੇ। ਇਸ ਪ੍ਰੋਗਰਾਮ ਵਿੱਚ ਟਿਕਟ ਦਾ ਮੱਲ $10 ਰੱਖਿਆ ਗਿਆ ਹੈ।

ਇਸ ਇਵੈਂਟ ਦਾ ਪੋਸਟਰ ਜਾਰੀ ਕਰਨ ਮੌਕੇ ਹਰਿਆਣਾ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਸਮੇਤ ਕਰਮਜੀਤ ਚੀਮਾ, ਗੁਰਬਾਜ ਮੱਲ,ਗੁਰਪਾਲ ਸਿੱਧੂ, ਰਵੀ ਘਾਂਗਸ, ਅਭਿਸ਼ੇਕ ਦਹੀਆ,ਵਿਕਾਸ ਦਹੀਆ,ਸੰਦੀਫ ਦਹੀਆ, ਅਨੀਲ ਅਹਿਲਾਵਤ, ਵਕੀਲ ਸਿੰਘ, ਮਨੀਸ਼, ਅਮਰਜੀਤ, ਜਗਦੀਪ, ਤਜਿੰਦਰ ਚੀਮਾ, ਪਰਗਟ ਵਿਰਕ,ਜਤਿੰਦਰ ਵਿਰਕ,ਨਿਰਮਲ ਵਿਰਕ, ਸਤਿੰਦਰ, ਮੁਖਤਿਆਰ, ਸਿਮਰਜੀਤ ਸੱਗੂ, ਹਰਜੋਤ ਭੱਟੀ, ਮਲਕੀਤ ਚੀਮਾ,ਮਿਲਾਪ ਵਿਰਕ ਅਤੇ ਵਿਕਾਸ ਕਪੂਰ ਮੌਜੂਦ ਰਹੇ।

Add a Comment

Your email address will not be published. Required fields are marked *