ਇਟਲੀ ‘ਚ ਕੋਰੋਨਾ ਨਿਯਮਾਂ ‘ਚ ਢਿੱਲ, ਲੋਕਾਂ ਨੂੰ ਦਿੱਤੀ ਗਈ ਵੱਡੀ ਰਾਹਤ

ਰੋਮ : ਕੋਰੋਨਾ ਮਹਾਮਾਰੀ ਦੇ ਦੌਰ ਵਿਚ ਇਟਲੀ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਟਲੀ ਵਿਚ ਹੁਣ ਜਨਤਕ ਆਵਾਜਾਈ ਦੌਰਾਨ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਸਿਹਤ ਮੰਤਰਾਲੇ ਨੇ ਕੋਰੋਨਾ ਮਹਾਮਾਰੀ ਖ਼ਿਲਾਫ਼ ਕਈ ਨਿਯਮਾਂ ਵਿੱਚ ਢਿੱਲ ਦਿੱਤੀ ਹੈ।ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੇਲ ਗੱਡੀਆਂ, ਬੱਸਾਂ ਅਤੇ ਸਥਾਨਕ ਵਾਹਨਾਂ ‘ਤੇ ਯਾਤਰਾ ਕਰਦੇ ਸਮੇਂ ਚਿਹਰੇ ਦੇ ਮਾਸਕ ਪਹਿਨਣ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ ਹਸਪਤਾਲ ਅਤੇ ਕੁਆਰੰਟੀਨ ਸੈਂਟਰ ‘ਤੇ ਕੋਰੋਨਾ ਦੇ ਨਿਯਮਾਂ ‘ਤੇ ਸਖ਼ਤੀ ਹੋਵੇਗੀ।ਤੁਹਾਨੂੰ ਦੱਸ ਦੇਈਏ ਕਿ ਇਟਲੀ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ। 2020 ਦੀ ਸ਼ੁਰੂਆਤ ਤੋਂ ਹੁਣ ਤੱਕ ਇੱਥੇ 1 ਲੱਖ 77 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।

ਦੁਨੀਆ ਭਰ ‘ਚ ਕੋਰੋਨਾ ਕਾਰਨ 65 ਲੱਖ ਤੋਂ ਵੱਧ ਮੌਤਾਂ 

ਦੁਨੀਆ ਭਰ ‘ਚ ਕੋਰੋਨਾ ਦੀ ਗੱਲ ਕਰੀਏ ਤਾਂ ਕਈ ਦੇਸ਼ਾਂ ‘ਚ ਅਜੇ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਮਰੀਕਾ ਦੀ ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਪੂਰੀ ਦੁਨੀਆ ‘ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 61 ਕਰੋੜ 72 ਲੱਖ 61 ਹਜ਼ਾਰ 731 (61,72,61,731) ਹੋ ਗਏ ਹਨ। ਕੋਰੋਨਾ ਮਹਾਮਾਰੀ ਕਾਰਨ ਹੁਣ ਤੱਕ 65 ਲੱਖ 44 ਹਜ਼ਾਰ 762 (65,44,762) ਲੋਕਾਂ ਦੀ ਮੌਤ ਹੋ ਚੁੱਕੀ ਹੈ।ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 18 ਮੌਤਾਂ ਹੋਈਆਂ ਹਨ।ਅਤੇ ਕੋਰੋਨਾ ਦੇ 3,947 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਦੇਸ਼ ਵਿੱਚ ਕੋਰੋਨਾ ਦੇ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 39,583 ਹੋ ਗਈ ਹੈ। ਵੀਰਵਾਰ ਦੇ ਮੁਕਾਬਲੇ ਰੋਜ਼ਾਨਾ ਨਵੇਂ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ 325 ਦੀ ਕਮੀ ਦਰਜ ਕੀਤੀ ਗਈ।

Add a Comment

Your email address will not be published. Required fields are marked *