ਵਿਸ਼ਵ ਚੈਂਪੀਅਨਸ਼ਿਪ ’ਚ ਚੋਟੀ ਦੇ 5 ਪਹਿਲਵਾਨ ਹਾਸਿਲ ਕਰਨਗੇ ਪੈਰਿਸ ਓਲੰਪਿਕ ਦਾ ਕੋਟਾ

ਨਵੀਂ ਦਿੱਲੀ – ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਚੋਟੀ ਦੇ 6 ਨਹੀਂ ਸਗੋਂ ਸਾਰੇ 18 ਭਾਰ ਵਰਗਾਂ ’ਚ ਚੋਟੀ ‘ਤੇ ਰਹਿਣ ਵਾਲੇ 5 ਪਹਿਲਵਾਨ ਹੀ ਪੈਰਿਸ ਉਲੰਪਿਕ-2024 ਲਈ ਕੋਟਾ ਹਾਸਿਲ ਕਰਨਗੇ। ਇਸ ਤਰ੍ਹਾਂ 2023 ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ’ਚੋਂ 18 ਕੋਟਾ ਸਥਾਨ ਹਟਾ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਵਿਸ਼ਵ ਕੁਆਲੀਫਾਇਰਸ ’ਚ ਜੋੜ ਦਿੱਤਾ ਗਿਆ ਹੈ, ਜੋ ਪੈਰਿਸ ਉਲੰਪਿਕ ਲਈ ਕੁਆਲੀਫਾਈ ਕਰਨ ਦਾ ਆਖ਼ਰੀ ਮੌਕਾ ਹੋਵਗਾ।

ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਲਬਲਿਊ. ਡਬਲਿਊ.) ਦੇ ਪ੍ਰਧਾਨ ਨੇਨਾਦ ਲਾਲੋਵਿਚ ਨੇ ਕਿਹਾ ਕਿ ਇਹ ਬਦਲਾਅ ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਕੁਆਲੀਫਾਇਰਸ ਵਿਚਕਾਰ ਕੋਟਾ ਸਥਾਨਾਂ ਦੀ ਵੰਡ ’ਚ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਵਿਸ਼ਵ ਚੈਂਪੀਅਨਸ਼ਿਪ ਅਗਲੇ ਸਾਲ 16 ਤੋਂ 24 ਸਤੰਬਰ ਤੱਕ ਰੂਸ ’ਚ ਖੇਡੀ ਜਾਵੇਗੀ। ਵਿਸ਼ਵ ਚੈਂਪੀਅਨਸ਼ਿਪ 2023 ਤੋਂ ਇਲਾਵਾ 2024 ’ਚ ਹੋਣ ਵਾਲੇ ਮਹਾਂਦੀਪੀ ਕੁਆਲੀਫਾਇਰਸ (ਏਸ਼ੀਆ, ਅਫਰੀਕਾ, ਪੈਨ-ਅਮਰੀਕਾ, ਯੂਰਪੀਅਨ) ਤੇ 2024 ਵਿਸ਼ਵ ਓਲੰਪਿਕ ਕੁਆਲੀਫਾਇਰਸ ’ਚ ਵੀ ਖੇਡਾਂ ਲਈ ਕੋਟਾ ਹਾਸਿਲ ਕੀਤਾ ਜਾ ਸਕੇਗਾ। ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ’ਚ 108 ਕੋਟਾ ਸਥਾਨ (ਹਰੇਕ ਵਰਗ ’ਚ 6ਸਥਾਨ) ਦਿੱਤੇ ਜਾਂਦੇ ਸਨ ਪਰ ਹੁਣ ਇਨ੍ਹਾਂ ਦੀ ਸੰਖਿਆ ਘੱਟ ਕੇ 90 ਹੋ ਗਈ ਹੈ।

Add a Comment

Your email address will not be published. Required fields are marked *