ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ‘ਚ ਹਾਰਦਿਕ ਪੰਡਯਾ ਨੂੰ ਆਰਾਮ, ਸ਼ੰਮੀ ਦੀ ਉਪਲੱਬਧਤਾ ‘ਤੇ…

ਨਵੀਂ ਦਿੱਲੀ— ਆਸਟ੍ਰੇਲੀਆ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ‘ਚ ਹਰਾ ਕੇ ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ‘ਤੇ ਹਨ। ਭਾਰਤੀ ਟੀਮ ਨੇ 28 ਸਤੰਬਰ ਨੂੰ ਪਹਿਲਾ ਟੀ-20 ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ ਬੀਸੀਸੀਆਈ ਨੇ ਹਾਰਦਿਕ ਪੰਡਯਾ ਦੀ ਥਾਂ ਬੰਗਾਲ ਦੇ ਆਲਰਾਊਂਡਰ ਸ਼ਾਹਬਾਜ਼ ਅਹਿਮਦ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਹੈ। ਪੰਡਯਾ ਨੂੰ ਆਰਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੋਵਿਡ-19 ਤੋਂ ਉੱਭਰਨ ‘ਚ ਨਾਕਾਮ ਰਹੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਵੀ ਇਸ ਸੀਰੀਜ਼ ਲਈ ਨਹੀਂ ਚੁਣਿਆ ਗਿਆ।

ਦੱਖਣੀ ਅਫਰੀਕਾ ਖਿਲਾਫ ਟੀ-20 ਅੰਤਰਰਾਸ਼ਟਰੀ ਸੀਰੀਜ਼ 28 ਸਤੰਬਰ ਤੋਂ ਤਿਰੂਅਨੰਤਪੁਰਮ ‘ਚ ਸ਼ੁਰੂ ਹੋ ਰਹੀ ਹੈ। ਆਲਰਾਊਂਡਰ ਦੀਪਕ ਹੁੱਡਾ ਵੀ ਪਿੱਠ ‘ਚ ਖਿਚਾਅ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਰਾਸ਼ਟਰੀ ਚੋਣ ਕਮੇਟੀ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਲਈ ਟੀਮ ‘ਚ ਸ਼ਾਮਲ ਕਰਨ ਲਈ ਤਿਆਰ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਸੀਨੀਅਰ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ- ਸ਼ੰਮੀ ਕੋਵਿਡ-19 ਤੋਂ ਠੀਕ ਨਹੀਂ ਹੋ ਸਕੇ ਹਨ। ਉਨ੍ਹਾਂ ਨੂੰ ਹੋਰ ਸਮਾਂ ਚਾਹੀਦਾ ਹੈ ਅਤੇ ਇਸ ਲਈ ਉਹ ਦੱਖਣੀ ਅਫਰੀਕਾ ਸੀਰੀਜ਼ ਤੋਂ ਬਾਹਰ ਹੋ ਜਾਣਗੇ। ਉਮੇਸ਼ ਯਾਦਵ ਦੱਖਣੀ ਅਫਰੀਕਾ ਸੀਰੀਜ਼ ਲਈ ਸ਼ੰਮੀ ਦੇ ਬਦਲ ਵਜੋਂ ਟੀਮ ‘ਚ ਬਣੇ ਰਹਿਣਗੇ।

ਹਾਲਾਂਕਿ, ਇਹ ਪੁੱਛੇ ਜਾਣ ‘ਤੇ ਕਿ ਪੰਡਯਾ ਦੀ ਜਗ੍ਹਾ ਸ਼ਾਹਬਾਜ਼ ਨੂੰ ਕਿਉਂ ਚੁਣਿਆ ਗਿਆ ਹੈ, ਸੂਤਰ ਨੇ ਕਿਹਾ ਕਿ ਕੀ ਕੋਈ ਤੇਜ਼ ਗੇਂਦਬਾਜ਼ ਆਲਰਾਊਂਡਰ ਹੈ ਜੋ ਹਾਰਦਿਕ ਦੀ ਜਗ੍ਹਾ ਲੈ ਸਕਦਾ ਹੈ। ਰਾਜ ਬਾਵਾ ਕੋਲ ਬਹੁਤ ਘੱਟ ਤਜਰਬਾ ਹੈ ਅਤੇ ਇਸ ਲਈ ਅਸੀਂ ਉਸ ਨੂੰ ਤਜਰਬਾ ਦੇਣ ਲਈ ਭਾਰਤ ਏ ਟੀਮ ਵਿੱਚ ਰੱਖਿਆ ਹੈ। ਉਸ ਨੂੰ ਅਨੁਭਵ ਲਈ ਸਮਾਂ ਚਾਹੀਦਾ ਹੈ। ਇਸ ਦੌਰਾਨ ਹਨੂਮਾ ਵਿਹਾਰੀ ਸੌਰਾਸ਼ਟਰ ਖਿਲਾਫ ਇਰਾਨੀ ਕੱਪ ਮੈਚ ‘ਚ ਰੈਸਟ ਆਫ ਇੰਡੀਆ ਟੀਮ ਦੀ ਅਗਵਾਈ ਕਰਨਗੇ।

Add a Comment

Your email address will not be published. Required fields are marked *