ਆਕਲੈਂਡ ਵਾਸੀ ਨੇ ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਜਿੱਤੇ $12.2 ਮਿਲੀਅਨ

ਆਕਲੈਂਡ – ਅੱਜ ਦੇ $12.2 ਮਿਲੀਅਨ ਦੇ ਲੋਟੋ ਪਾਵਰਬਾਲ ਜੈਕਪੋਟ ਨੇ ਆਕਲੈਂਡ ਦੇ ਇੱਕ ਨਾਗਰਿਕ ਦੀ ਕਿਸਮਤ ਚਮਕਾ ਦਿੱਤੀ ਹੈ ਅਤੇ ਇਸਦੇ ਨਾਲ ਹੀ ਇਹ ਸ਼ਖਸ ਲੋਟੋ ਪਾਵਰਬਾਲ ਦਾ ਜੈਕਪੋਟ ਜਿੱਤਣ ਵਾਲਾ ਇਸ ਸਾਲ ਦਾ 19ਵਾਂ ਮਿਲੀਅਨੇਅਰ ਬਣ ਗਿਆ ਹੈ। ਜੈਤੂ ਨੰਬਰ 10, 15, 17, 25, 33 ਅਤੇ 38 ਹੈ। ਜੈਤੂ ਟਿਕਟ ਮਾਈ ਲੋਟੋ ਤੋਂ ਆਨਲਾਈਨ ਖ੍ਰੀਦਿਆ ਗਈ ਸੀ। ਇਸ ਤੋਂ ਪਹਿਲਾਂ ਓਟੇਗੋ ਦੇ ਜੋੜੇ ਨੇ ਕੁਝ ਹਫਤੇ ਪਹਿਲਾਂ $8.25 ਮਿਲੀਅਨ ਦਾ ਜੈਕਪੋਟ ਜਿੱਤਿਆ ਸੀ।

Add a Comment

Your email address will not be published. Required fields are marked *