ਬ੍ਰਿਟੇਨ ਦੇ ਸਾਬਕਾ PM ਬੋਰਿਸ ਜਾਨਸਨ 8ਵੀਂ ਵਾਰ ਬਣਨਗੇ ਪਿਤਾ

ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਪਤਨੀ ਕੈਰੀ ਜਾਨਸਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਜਾਨਸਨ ਪਰਿਵਾਰ ਲਈ ਇਹ ਖੁਸ਼ੀ ਦਾ ਮੌਕਾ ਹੈ ਅਤੇ ਇਸ ਬੱਚੇ ਦੇ ਜਨਮ ਨਾਲ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ 8ਵੀਂ ਵਾਰ ਪਿਤਾ ਬਣ ਜਾਣਗੇ। ਇੰਸਟਾਗ੍ਰਾਮ ‘ਤੇ ਖ਼ਬਰ ਸਾਂਝੀ ਕਰਦਿਆਂ ਸ਼੍ਰੀਮਤੀ ਜਾਨਸਨ ਨੇ ਕਿਹਾ ਕਿ ਉਹ ਪਿਛਲੇ 8 ਮਹੀਨਿਆਂ ਤੋਂ ‘ਬਹੁਤ ਥੱਕੀ ਹੋਈ’ ਮਹਿਸੂਸ ਕਰ ਰਹੀ ਸੀ ਪਰ ਹੁਣ ‘ਇਸ ਬੱਚੇ ਨੂੰ ਮਿਲਣ ਲਈ ਕੁਝ ਹਫ਼ਤਿਆਂ ਦਾ ਇੰਤਜ਼ਾਰ ਨਹੀਂ ਕਰ ਪਾ ਰਹੀ।”

ਦੱਸ ਦੇਈਏ ਕਿ ਬੋਰਿਸ ਜਾਨਸਨ ਨੇ ਮਈ 2021 ‘ਚ ਆਪਣੀ ਪ੍ਰੇਮਿਕਾ ਕੈਰੀ ਜਾਨਸਨ ਨਾਲ ਵਿਆਹ ਕੀਤਾ ਸੀ ਅਤੇ ਇਸ ਜੋੜੇ ਦੇ ਪਹਿਲਾਂ ਹੀ 2 ਬੱਚੇ ਹਨ। ਇਕ ਬੱਚੇ ਦਾ ਨਾਂ ਵਿਲਫ ਹੈ, ਜਿਸ ਦੀ ਉਮਰ 3 ਸਾਲ ਹੈ ਤੇ ਦੂਜੇ ਬੱਚੇ ਦਾ ਨਾਂ ਰੋਮੀ ਹੈ, ਜਿਸ ਦੀ ਉਮਰ 2 ਸਾਲ ਹੈ। ਵਿਲਫ ਦਾ ਜਨਮ ਅਪ੍ਰੈਲ 2020 ‘ਚ ਤੇ ਰੋਮੀ ਦਾ ਜਨਮ ਦਸੰਬਰ 2021 ‘ਚ ਹੋਇਆ ਸੀ।

ਇਸ ਤੋਂ ਪਹਿਲਾਂ ਬੋਰਿਸ ਜਾਨਸਨ ਦਾ ਵਿਆਹ ਮਰੀਨਾ ਵ੍ਹੀਲਰ ਨਾਲ ਹੋਇਆ ਸੀ ਅਤੇ ਪਿਛਲੇ ਵਿਆਹ ਤੋਂ ਉਨ੍ਹਾਂ ਦੇ 4 ਬੱਚੇ ਹਨ। ਪਿਛਲੇ ਸਾਲ ਸਤੰਬਰ ਵਿੱਚ ਬੋਰਿਸ ਜਾਨਸਨ ਨੇ ਪਾਰਟੀ ‘ਚ ਬਗਾਵਤ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਅਤੇ ਇਹ ਪਹਿਲੀ ਵਾਰ ਹੈ ਜਦੋਂ ਉਹ ਪ੍ਰਧਾਨ ਮੰਤਰੀ ਨਹੀਂ ਹਨ ਅਤੇ ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼) ‘ਚ ਰਹਿੰਦੇ ਹੋਏ ਪਿਤਾ ਬਣਨ ਜਾ ਰਹੇ ਹਨ।

Add a Comment

Your email address will not be published. Required fields are marked *