ਮੈਗਾਸਟਾਰ ਅਮਿਤਾਭ ਬੱਚਨ ਨੇ ਪੂਰੀ ਕੀਤੀ ਪੰਜਾਬੀਆਂ ਦੀ ਇਹ ਮੰਗ , ਸੁਣ ਬਾਗੋ ਬਾਗ ਹੋਏ ਲੋਕ

ਮੁੰਬਈ : ਆਪਣੀ ਅਦਾਕਾਰੀ ਤੋਂ ਇਲਾਵਾ, ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਆਪਣੇ ਨਰਮ ਸੁਭਾਅ ਲਈ ਵੀ ਜਾਣੇ ਜਾਂਦੇ ਹਨ। ਉਹ ਸਾਲਾਂ ਤੋਂ ਕੁਇਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਦੀ ਮੇਜ਼ਬਾਨੀ ਕਰ ਰਹੇ ਹਨ। ਬਿੱਗ ਬੀ ਹਰ ਉਮਰ ਦੇ ਵਰਗ ਨਾਲ ਤਾਲਮੇਲ ਬਿਠਾਉਂਦੇ ਹਨ, ਜਿਸ ਨੂੰ ਲੋਕ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਉਹ ਸ਼ੋਅ ‘ਚ ਆਉਣ ਵਾਲੇ ਪ੍ਰਤੀਯੋਗੀਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਾਲ ਹੀ ‘ਚ ਪ੍ਰਤੀਯੋਗੀ ਨੇ ਉਨ੍ਹਾਂ ਨੂੰ ਪੰਜਾਬੀ ਬੋਲਣ ਦੀ ਮੰਗ ਕੀਤੀ ਅਤੇ ਬਿੱਗ ਬੀ ਨੇ ਆਪਣੇ ਪੰਜਾਬੀ ਭਾਸ਼ਾ ਦੇ ਹੁਨਰ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।

ਦੱਸ ਦਈਏ ਕਿ ‘ਕੌਨ ਬਣੇਗਾ ਕਰੋੜਪਤੀ 14’ ਦੇ ਆਖ਼ਰੀ ਐਪੀਸੋਡ ‘ਚ ਪੰਜਾਬ ਦੇ ਚਮਕੌਰ ਸਾਹਿਬ ਦੀ ਰਹਿਣ ਵਾਲੀ ਆਰਤੀ ਬਜਾਜ ਆਈ। ਉਹ ਪੰਜਾਬ ਗ੍ਰਾਮੀਣ ਬੈਂਕ ਦੀ ਸੀਨੀਅਰ ਬੈਂਕ ਮੈਨੇਜਰ ਹੈ। ਇੰਨਾ ਹੀ ਨਹੀਂ, ਉਹ ਕੁੜੀਆਂ ਨੂੰ ਮੁਫ਼ਤ ਪੜ੍ਹਾਉਂਦੀ ਵੀ ਹੈ ਅਤੇ ਇਸ ਗੱਲ ਨੇ ਬਿੱਗ ਬੀ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ।

ਬਿੱਗ ਬੀ ਨੇ ਬੋਲੀ ਪੰਜਾਬੀ
ਖੇਡ ਦੌਰਾਨ ਆਰਤੀ ਨੇ ਬਿੱਗ ਬੀ ਨੂੰ ਕਿਹਾ ਕਿ ਉਹ ਪੰਜਾਬ ਤੋਂ ਹੈ ਅਤੇ ਉੱਥੇ ਦੇ ਲੋਕਾਂ ਦੀ ਮੰਗ ਹੈ ਕਿ ਉਹ ਤੁਹਾਡੇ ਮੂੰਹੋਂ ਪੰਜਾਬੀ ਸੁਣਨਾ ਚਾਹੁੰਦੇ ਹਨ। ਉਸ ਨੇ ਦੱਸਿਆ ਕਿ, ਉਹ ਚਾਹੁੰਦੇ ਹਨ ਕਿ ਬਿੱਗ ਬੀ ਆਪਣਾ ਇੱਕ ਡਾਇਲਾਗ ਪੰਜਾਬੀ ‘ਚ ਬੋਲਣ। ਇਹ ਸੁਣ ਕੇ ਬਿੱਗ ਬੀ ਨੇ ਇੱਕ ਅਜੀਬ ਪ੍ਰਤੀਕਿਰਿਆ ਦਿੱਤੀ ਅਤੇ ਫਿਰ ਪੰਜਾਬੀ ‘ਚ ਬੋਲਦੇ ਹਨ, ”ਆਰਤੀ ਭੈਣਜੀ, ਕੀ ਹਾਲ ਚਾਲ ਹੈ ਤਵਾਡਾ, ਸਾਰੇ ਬੰਦੇ ਇੱਥੇ ਬੈਠੇ ਹਨ।”

ਪੰਜਾਬੀ ‘ਚ ਬੋਲਿਆ ਆਪਣੀ ਫ਼ਿਲਮ ਦਾ ਮਸ਼ਹੂਰ ਡਾਇਲੌਗ
ਇਸ ਤੋਂ ਬਾਅਦ ਆਰਤੀ ਬਜਾਜ ਨੇ ਬਿੱਗ ਬੀ ਨੂੰ ਆਪਣਾ ਮਸ਼ਹੂਰ ਡਾਇਲਾਗ ‘ਰਿਸ਼ਤੇ ਮੇਂ ਤੋ ਹਮ ਤੁਮਹਾਰੇ ਬਾਪ ਲਗਤੇ ਹੈ ਨਾਮ ਹੈ ਸ਼ਹਿਨਸ਼ਾਹ’ ਪੰਜਾਬੀ ‘ਚ ਬੋਲਣ ਲਈ ਕਿਹਾ। ਅਮਿਤਾਭ ਬੱਚਨ ਨੇ ਆਪਣੀ ਮੰਗ ਪੂਰੀ ਕਰਦੇ ਹੋਏ ਕਿਹਾ, ”ਰਿਸ਼ਤੇ ਮੈਂ ਤੋ ਤੁਵਾਡਾ ਪਿਓ ਲੱਗਦਾ ਹਾਂ, ਨਾਂ ਹੈਗਾ ਸ਼ਹਿਨਸ਼ਾਹ।” ਬਿੱਗ ਬੀ ਦੀ ਪੰਜਾਬੀ ਸੁਣ ਕੇ ਹਰ ਕੋਈ ਤਾੜੀਆਂ ਮਾਰਨ ਲੱਗ ਪੈਂਦਾ ਹੈ।”

Add a Comment

Your email address will not be published. Required fields are marked *