ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਮੁੰਬਈ-  60-70 ਦੇ ਦਹਾਕੇ ਦੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ ਹੈ। ਆਸ਼ਾ ਪਾਰੇਖ ਨੂੰ ਹਿੰਦੀ ਸਿਨੇਮਾ ’ਚ ਬੇਮਿਸਾਲ ਯੋਗਦਾਨ ਲਈ 30 ਸਤੰਬਰ ਨੂੰ ਪੁਰਸਕਾਰ ਦਿੱਤਾ ਜਾਵੇਗਾ।

PunjabKesari

 ਬਾਲੀਵੁੱਡ ਵਿੱਚ 1960 ਅਤੇ 1970 ਦੇ ਦਹਾਕੇ ’ਚ ਉਨ੍ਹਾਂ ਦੇ ਨਾਮ ਸਭ ਤੋਂ ਵੱਧ ਹਿੱਟ ਫ਼ਿਸਮਾਂ ਦੇਣ ਦਾ ਵੀ ਰਿਕਾਰਡ ਹੈ। ਦੱਸ ਦੇਈਏ ਕਿ ਆਸ਼ਾ ਪਾਰੇਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ’ਤੇ ਬੇਬੀ ਆਸ਼ਾ ਪਾਰੇਖ ਦੇ ਨਾਂ ਨਾਲ ਕੀਤੀ ਸੀ। 

ਦਸ ਸਾਲ ਦੀ ਉਮਰ ’ਚ ਅਦਾਕਾਰਾ ਨੇ ਫ਼ਿਲਮ ਮਾਂ (1952) ’ਚ ਇਕ ਬਾਲ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਹਾਲਾਂਕਿ ਇਕ ਅਦਾਕਾਰਾ ਵਜੋਂ ਉਨ੍ਹਾਂ ਦੀ ਪਹਿਲੀ ਫ਼ਿਲਮ ‘ਦਿਲ ਦੇ ਕੇ ਦੇਖੋ’ ਸੀ। 

ਇਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਕ ਸਮਾਂ ਅਜਿਹਾ ਆਇਆ ਕਿ ਉਹ ਇੰਡਸਟਰੀ ’ਚ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੀ ਹੀਰੋਇਨ ਬਣ ਗਈ ਸੀ।

ਇਸ ਤੋਂ ਇਲਾਵਾ ਆਸ਼ਾ ਪਾਰੇਖ ਨਾ ਸਿਰਫ਼ ਇਕ ਮਹਾਨ ਅਦਾਕਾਰਾ ਹੈ ਸਗੋਂ ਇਕ ਸ਼ਾਨਦਾਰ ਕਲਾਸੀਕਲ ਡਾਂਸਰ ਵੀ ਹੈ। ਅਦਾਕਾਰਾ ਨੇ ਬਚਪਨ ਤੋਂ ਹੀ ਡਾਂਸ ਸਿੱਖਣਾ ਸ਼ੁਰੂ ਕਰ ਦਿੱਤਾ ਸੀ।

Add a Comment

Your email address will not be published. Required fields are marked *