ਆਫਤਾਬ ਸ਼ਿਵਦਾਸਾਨੀ ਨਾਲ ਡੇਢ ਲੱਖ ਦੀ ਠੱਗੀ

ਮੁੰਬਈ– ਸਾਈਬਰ ਠੱਗਾਂ ਨੇ ਬਾਲੀਵੁੱਡ ਅਭਿਨੇਤਾ ਆਫਤਾਬ ਸ਼ਿਵਦਾਸਾਨੀ ਨਾਲ ਇਕ ਨਿੱਜੀ ਬੈਂਕ ਦੇ ਖਾਤੇ ਦੇ ਵੇਰਵੇ ਅਪਡੇਟ ਕਰਨ ਦੇ ਨਾਂ ’ਤੇ ਡੇਢ ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਬਾਂਦਰਾ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੀ ਹੈ । ਅਗਲੇ ਦਿਨ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਅਦਾਕਾਰ ਨੂੰ ਇੱਕ ਅਣਜਾਣ ਮੋਬਾਈਲ ਨੰਬਰ ਤੋਂ ਇੱਕ ਸੁਨੇਹਾ ਮਿਲਿਆ। ਉਸ ਵਿੱਚ ਉਸ ਨੂੰ ਬੈਂਕ ਨਾਲ ਸਬੰਧਤ ਕੇ. ਵਾਈ. ਸੀ. ਦੀ ਜਾਣਕਾਰੀ ਅਪਡੇਟ ਕਰਨ ਦੀ ਹਦਾਇਤ ਦਿੱਤੀ ਗਈ ਸੀ । ਨਾਲ ਹੀ ਕਿਹਾ ਗਿਅਾ ਕਿ ਅਜਿਹਾ ਨਾ ਕਰਨ ’ਤੇ ਉਸ ਦਾ ਖਾਤਾ ਸਸਪੈਂਡ ਕਰ ਦਿੱਤਾ ਜਾਵੇਗਾ। ਸ਼ਿਵਦਾਸਾਨੀ ਨੇ ਉਸ ਸੰਦੇਸ਼ ਵਿੱਚ ਦਿੱਤੇ ਲਿੰਕ ’ਤੇ ਕਲਿੱਕ ਕੀਤਾ। ਇਸ ਤੋਂ ਬਾਅਦ ਉਸ ਨੇ ਹੋਰ ‘ਹਦਾਇਤਾਂ’ ਦੀ ਪਾਲਣਾ ਕੀਤੀ। ਇਸ ਤੋਂ ਬਾਅਦ ਉਸ ਨੂੰ ਇੱਕ ਸੁਨੇਹਾ ਮਿਲਿਆ ਕਿ ਉਸਦੇ ਖਾਤੇ ਵਿੱਚੋਂ 1,49,999 ਰੁਪਏ ਕਢਵਾ ਲਏ ਗਏ ਹਨ। ਸ਼ਿਵਦਾਸਾਨੀ ਨੇ ਸੋਮਵਾਰ ਬੈਂਕ ਮੈਨੇਜਰ ਨਾਲ ਸੰਪਰਕ ਕੀਤਾ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਵਦਾਸਾਨੀ ਨੇ ‘ਮਸਤ’, ‘ਮਸਤੀ’, ‘ਹੰਗਮਾ’ ਸਮੇਤ ਕਈ ਬਾਲੀਵੁੱਡ ਫਿਲਮਾਂ ’ਚ ਕੰਮ ਕੀਤਾ ਹੈ।

Add a Comment

Your email address will not be published. Required fields are marked *