ਜਵਾਲਾਮੁਖੀ ਉਪਰ ਨੰਗੇ ਪੈਰ ਤੁਰੇ ਐਡਵੈਂਚਰ ਲਵਰਜ਼, 856 ਫੁੱਟ ਉੱਪਰ ਰੱਸੀ ’ਤੇ ਕੀਤਾ ਸਟੰਟ

ਨਵੀਂ ਦਿੱਲੀ – ਐਡਵੈਂਚਰ ਲਵਰਜ਼ ਦਾ ਜਵਾਲਾਮੁਖੀ ਉੱਪਰ ਰੱਸੀ ’ਤੇ ਨੰਗੇ ਪੈਰ ਤੁਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਰਾਫੇਲ ਜੁਗਨੋ ਬ੍ਰੀਡੀ ਅਤੇ ਅਲੈਕਜ਼ੈਂਡਰ ਸ਼ੁਲਜ਼ ਨੇ ਪਰਫਾਰਮ ਕੀਤਾ। ਇਸ ਸਟੰਟ ਨਾਲ ਦੋਵਾਂ ਨੇ ਗਿਨੀਜ਼ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ। ਇਸ ਜੋੜੀ ਨੇ ਇਕ ਸਰਗਰਮ ਜਵਾਲਾਮੁਖੀ ਉੱਤੇ ਸਭ ਤੋਂ ਲੰਮੀ ਸਲੈਕਲਾਈਨ ਵਾਕ ਪੂਰਾ ਕਰਨ ਦਾ ਰਿਕਾਰਡ ਬਣਾਇਆ। ਵੀਡੀਓ ਵਿਚ ਰਾਫੇਲ ਅਤੇ ਅਲੈਕਜ਼ੈਂਡਰ 261 ਮੀਟਰ (856 ਫੁੱਟ) ਉਪਰ ਰੱਸੀ ਉੱਤੇ ਜਵਾਲਾਮੁਖੀ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਨੰਗੇ ਪੈਰ ਤੁਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਯਾਸਰ ਜਵਾਲਾਮੁਖੀ ਦਾ ਹੈ, ਜੋ ਪ੍ਰਸ਼ਾਂਤ ਮਹਾਸਾਗਰ ਦੇ ਤੰਨਾ ਟਾਪੂ ’ਤੇ ਹੈ।

ਜਵਾਲਾਮੁਖੀ ਦੇ ਫਟਣ ’ਤੇ ਵੀ ਨਹੀਂ ਡਰੇ

ਵੀਡੀਓ ’ਚ ਦੋਵੇਂ ਹੈਲਮੇਟ ਅਤੇ ਗੈਸ ਮਾਸਕ ਪਾ ਕੇ ਰੱਸੀ ’ਤੇ ਚੱਲਦੇ ਦਿਖਾਈ ਦੇ ਰਹੇ ਹਨ। ਜਵਾਲਾਮੁਖੀ ਹੇਠਾਂ ਫਟ ਰਿਹਾ ਹੈ। ਇਸ ਦੇ ਬਾਵਜੂਦ ਦੋਵੇਂ ਅੱਗੇ ਵਧਦੇ ਰਹੇ ਅਤੇ ਡਰੇ ਨਹੀਂ। ਰਿਕਾਰਡ ਬਣਾਉਣ ’ਤੇ ਰਾਫੇਲ ਨੇ ਇੰਸਟਾਗ੍ਰਾਮ ’ਤੇ ਇਕ ਫੋਟੋ ਪੋਸਟ ਕੀਤੀ ਹੈ। ਇਸ ਵਿਚ ਉਸ ਨੇ ਲਿਖਿਆ- ਮੇਰੇ ਪਿੱਛੇ ਲਾਵਾ ਬੰਬ ਦਿਖਾਈ ਦੇ ਰਿਹਾ ਹੈ। ਇਹ ਫੋਟੋ ਦਰਸਾਉਂਦੀ ਹੈ ਕਿ ਇਕ ਸੁਪਨਾ ਸਾਕਾਰ ਕਰਨ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਮੇਰੇ ਲਈ ਸੰਤੁਲਨ ਬਣਾਉਣਾ ਆਸਾਨ ਨਹੀਂ ਸੀ। ਦੋਸਤਾਂ ਅਤੇ ਅਲੈਕਜ਼ੈਂਡਰ ਦਾ ਧੰਨਵਾਦ।

Add a Comment

Your email address will not be published. Required fields are marked *