ਓਰੇਗਨ ‘ਚ ਸਵਿੰਗ ਖਰਾਬ ਹੋਣ ਤੋਂ ਬਾਅਦ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ
June 15, 2024
![](http://mehakewattan.com/wp-content/uploads/2024/06/2024_6image_10_57_342121418yswing-ll.jpg)
ਪੋਰਟਲੈਂਡ – ਅਮਰੀਕਾ ਦੇ ਓਰੇਗਨ ਸੂਬੇ ਵਿੱਚ ਐਮਰਜੈਂਸੀ ਸੇਵਾ ਕਰਮੀਆਂ ਨੇ ਇੱਕ ਵਿਸ਼ਾਲ ਝੂਲੇ ਵਿੱਚ ਖਰਾਬੀ ਕਾਰਨ ਕਰੀਬ ਅੱਧੇ ਘੰਟੇ ਤੱਕ ਹਵਾ ਵਿੱਚ ਲਟਕ ਰਹੇ 30 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ। ਇਹ ਝੂਲਾ ਇੱਕ ਦਹਾਕਾ ਪੁਰਾਣੇ ਮਨੋਰੰਜਨ ਪਾਰਕ ਵਿੱਚ ਲਗਾਇਆ ਗਿਆ ਸੀ। ਪੋਰਟਲੈਂਡ ਫਾਇਰ ਐਂਡ ਰੈਸਕਿਊ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕਿਹਾ ਕਿ ਫਾਇਰ ਕਰਮੀਆਂ ਨੇ ਓਕ ਪਾਰਕ ਦੇ ਇੰਜੀਨੀਅਰਾਂ ਨਾਲ ਮਿਲ ਕੇ ਝੂਲੇ ਨੂੰ ਹੇਠਾਂ ਉਤਾਰਿਆ ਅਤੇ ਲੋੜ ਪੈਣ ‘ਤੇ ਰੱਸੀਆਂ ਦੀ ਮਦਦ ਨਾਲ ਲੋਕਾਂ ਨੂੰ ਹੇਠਾਂ ਉਤਾਰਨ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਇਸ ਵਿਚ ਕਿਹਾ ਗਿਆ ਹੈ ਕਿ ਝੂਲੇ ‘ਤੇ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਨੇੜੇ ਹੀ ਇਕ ਹੋਰ ਝੂਲੇ ‘ਤੇ ਸਵਾਰ ਲੋਕਾਂ ਨੇ ਘਟਨਾ ਦੀ ਵੀਡੀਓ ਬਣਾਈ ਜਿਸ ‘ਚ ‘ਐਟਮੌਸਫੀਅਰ’ ਨਾਂ ਦਾ ਝੂਲਾ ਹਵਾ ‘ਚ ਰੁਕਿਆ ਨਜ਼ਰ ਆ ਰਿਹਾ ਹੈ।