ਪ੍ਰਭਾਸ ਦੀ ‘Kalki 2898 AD’ ਨੇ ਐਡਵਾਂਸ ਬੁਕਿੰਗ ‘ਚ 1 ਮਿਲੀਅਨ ਡਾਲਰ ਕਮਾਉਣ ਦਾ ਬਣਾਇਆ ਰਿਕਾਰਡ

ਮੁੰਬਈ : ਪ੍ਰਭਾਸ ਦੀ ‘ਕਲਕੀ 2898 AD’ ਰੁਝਾਨਾਂ ਨੂੰ ਸੈੱਟ ਕਰਨ ‘ਚ ਰੁੱਝੀ ਹੋਈ ਹੈ। ਜਦੋਂ ਤੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਹਰ ਕੋਈ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਪ੍ਰਸ਼ੰਸਕ ‘ਕਲਕੀ 2898 AD’ ਨੂੰ ਪਹਿਲੇ ਦਿਨ ਹੀ ਦੇਖਣ ਦੀ ਯੋਜਨਾ ਬਣਾ ਰਹੇ ਹਨ ਅਤੇ ਭਾਰਤ ‘ਚ ਐਡਵਾਂਸ ਬੁਕਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ ਫ਼ਿਲਮ ‘ਕਲਕੀ 2898 AD’ ਦੀ ਐਡਵਾਂਸ ਬੁਕਿੰਗ ਅਮਰੀਕਾ ‘ਚ ਖੁੱਲ੍ਹ ਗਈ ਹੈ ਅਤੇ ਫ਼ਿਲਮ ਨੇ ਪਹਿਲਾਂ ਹੀ ਅਮਰੀਕਾ ‘ਚ ਰਿਕਾਰਡ ਤੋੜਨਾ ਸ਼ੁਰੂ ਕਰ ਦਿੱਤਾ ਹੈ।

ਇਹ ਫ਼ਿਲਮ 27 ਜੂਨ ਨੂੰ ਰਿਲੀਜ਼ ਹੋਣੀ ਹੈ ਅਤੇ ਲੋਕਾਂ ‘ਚ ਇਸ ਦਾ ਕ੍ਰੇਜ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਦਾ ਕ੍ਰੇਜ਼ ਵਿਦੇਸ਼ਾਂ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਪ੍ਰਭਾਸ ਦੀ ਫ਼ਿਲਮ ਪਹਿਲਾਂ ਹੀ ਐੱਸ. ਐੱਸ. ਰਾਜਮੌਲੀ ਦੀ ਆਰ. ਆਰ. ਆਰ ਦਾ ਰਿਕਾਰਡ ਤੋੜ ਚੁੱਕੀ ਹੈ। ‘ਕਾਲਕੀ 2898 AD’ ਵਿਦੇਸ਼ਾਂ ‘ਚ ਬਹੁਤ ਵਧੀਆ ਕਾਰੋਬਾਰ ਕਰ ਰਹੀ ਹੈ। ਫ਼ਿਲਮ ਨੇ ਉੱਤਰੀ ਅਮਰੀਕਾ ‘ਚ ਰਿਕਾਰਡ ਤੋੜ ਦਿੱਤੇ ਹਨ। ਇਸ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਫਿਲਹਾਲ ਐਡਵਾਂਸ ਬੁਕਿੰਗ ਸਿਰਫ਼ ਸੀਮਤ ਸਕ੍ਰੀਨਾਂ ਲਈ ਕੀਤੀ ਜਾ ਰਹੀ ਹੈ। ਸਮਾਂ ਬੀਤਣ ਦੇ ਨਾਲ ਹੋਰ ਸਕ੍ਰੀਨਾਂ ਲਈ ਬੁਕਿੰਗ ਖੁੱਲ੍ਹ ਜਾਵੇਗੀ। 

ਰਿਪੋਰਟਾਂ ਅਨੁਸਾਰ, ‘ਕਲਕੀ 2898 AD’ ਨੇ ‘RRR’ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਫ਼ਿਲਮ ਉੱਤਰੀ ਅਮਰੀਕਾ ‘ਚ ਪ੍ਰੀ-ਬੁਕਿੰਗ ‘ਚ 1 ਮਿਲੀਅਨ ਡਾਲਰ ਇਕੱਠੇ ਕਰਨ ਵਾਲੀ ਸਭ ਤੋਂ ਤੇਜ਼ ਫ਼ਿਲਮ ਬਣ ਗਈ ਹੈ। ਐੱਸ. ਐੱਸ. ਰਾਜਮੌਲੀ ਦੀ ਆਰ. ਆਰ. ਆਰ ਨੇ ਇਸ ਤੋਂ ਵੱਧ ਸਮਾਂ ਲਿਆ। ਫ਼ਿਲਮ ਦੇ ਰੁਝਾਨ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਹ 2 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕਰੇਗੀ।

‘ਕਲਕੀ 2898 AD’ ਦਾ ਟਰੇਲਰ 10 ਜੂਨ ਨੂੰ ਰਿਲੀਜ਼ ਹੋ ਗਿਆ ਹੈ। ਟਰੇਲਰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ ਹਰ ਕੋਈ ਇਸ ਦੀ ਤਾਰੀਫ਼ ਕਰਨਾ ਬੰਦ ਨਹੀਂ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਹਰ ਕੋਈ ਇਸ ਨੂੰ ਪਸੰਦ ਕਰ ਰਿਹਾ ਹੈ। ਸੈਲੇਬਸ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਪੋਸਟ ਸ਼ੇਅਰ ਕਰਕੇ ਕਲਾਕਾਰ ਦੀ ਐਕਟਿੰਗ ਦੀ ਤਾਰੀਫ਼ ਕੀਤੀ। ‘ਕਲਕੀ 2898 AD’ ‘ਚ ਪ੍ਰਭਾਸ ਦੇ ਨਾਲ ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ, ਕਮਲ ਹਾਸਨ ਅਤੇ ਦਿਸ਼ਾ ਪਟਾਨੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਲੋਕ ਅਮਿਤਾਭ ਬੱਚਨ ਦੀ ਐਕਟਿੰਗ ਤੋਂ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ।

Add a Comment

Your email address will not be published. Required fields are marked *