ਅਦਾਕਾਰ ਅਰਜੁਨ ਰਾਮਪਾਲ ਚੌਥੀ ਵਾਰ ਬਣੇ ਪਿਤਾ

ਮੁੰਬਈ : ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਨੇ ਆਪਣੇ ਚੌਥੇ ਬੱਚੇ ਦਾ ਸਵਾਗਤ ਕੀਤਾ ਹੈ। ਅਰਜੁਨ ਦੀ ਪ੍ਰੇਮਿਕਾ ਗੈਬਰੀਏਲਾ ਡੈਮੇਟ੍ਰਿਏਡਸ ਪਿਛਲੇ ਕੁਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ ‘ਚ ਸੀ। ਇਸ ਦੇ ਨਾਲ ਹੀ ਹੁਣ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਅਰਜੁਨ ਰਾਮਪਾਲ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਨੇ ਪੋਸਟ ‘ਚ ਬੇਬੀ ਟਾਵਲ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਤੇ ਲਿਖਿਆ ਹੈ- ਹੈਲੋ ਵਰਲਡ ਅਤੇ ਵਿੰਨੀ-ਦਿ-ਪੂਹ ਦਾ ਕਾਰਟੂਨ ਬਣਿਆ ਹੋਇਆ। ਅਰਜੁਨ ਨੇ ਪੋਸਟ ਦੇ ਕੈਪਸ਼ਨ ‘ਚ ਲਿਖਿਆ, “ਮੈਂ ਅਤੇ ਮੇਰੇ ਪਰਿਵਾਰ ਨੇ ਅੱਜ ਇਕ ਬੇਟੇ ਦਾ ਸਵਾਗਤ ਕੀਤਾ ਹੈ। ਮਾਂ ਤੇ ਬੱਚਾ ਦੋਵੇਂ ਠੀਕ ਹਨ। ਡਾਕਟਰਾਂ ਤੇ ਨਰਸਾਂ ਦੀ ਸ਼ਾਨਦਾਰ ਟੀਮ ਦਾ ਧੰਨਵਾਦ। ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਤੁਹਾਡੇ ਸਾਰਿਆਂ ਨੂੰ ਪਿਆਰ ਤੇ ਸਮਰਥਨ ਲਈ ਧੰਨਵਾਦ। ਹੈਲੋ ਵਰਲਡ, 0.07.2023।’

ਦੱਸ ਦਈਏ ਕਿ ਅਰਜੁਨ ਰਾਮਪਾਲ ਤੇ ਉਨ੍ਹਾਂ ਦੀ ਪ੍ਰੇਮਿਕਾ ਗੈਬਰੀਏਲਾ ਡੀਮੇਟ੍ਰੀਡੇਸ ਪਿਛਲੇ ਕਈ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਅਰਜੁਨ ਆਪਣੀ ਪਹਿਲੀ ਪਤਨੀ ਮੇਹਰ ਜੇਸੀਆ ਤੋਂ ਤਲਾਕ ਲੈਣ ਤੋਂ ਬਾਅਦ ਗੈਬਰੀਏਲਾ ਨਾਲ ਰਿਲੇਸ਼ਨਸ਼ਿਪ ‘ਚ ਹਨ। ਦੋਵਾਂ ਦਾ ਪਹਿਲਾਂ ਹੀ ਇਕ ਬੇਟਾ ਏਰਿਕ ਹੈ, ਜੋ ਹਾਲ ਹੀ ‘ਚ ਚਾਰ ਸਾਲ ਦਾ ਹੋਇਆ ਹੈ। ਅਰਜੁਨ ਨੇ ਵੀ ਪੁੱਤਰ ਨੂੰ ਸ਼ੁਭਕਾਮਨਾਵਾਂ ਦੇਣ ਲਈ ਮੰਗਲਵਾਰ ਨੂੰ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਅਰਜੁਨ ਰਾਮਪਾਲ ਦਾ ਪਹਿਲਾ ਵਿਆਹ ਸੁਪਰ ਮਾਡਲ ਮੇਹਰ ਜੇਸੀਆ ਨਾਲ ਹੋਇਆ ਸੀ। ਦੋਵਾਂ ਦੀਆਂ ਦੋ ਬੇਟੀਆਂ ਮਿਹਿਕਾ ਰਾਮਪਾਲ ਤੇ ਮਾਈਰਾ ਰਾਮਪਾਲ ਹਨ। ਅਰਜੁਨ ਤੇ ਮੇਹਰ ਦਾ ਵਿਆਹ ਦੇ 21 ਸਾਲ ਬਾਅਦ 2019 ‘ਚ ਤਲਾਕ ਹੋ ਗਿਆ, ਜਿਸ ਤੋਂ ਬਾਅਦ ਅਦਾਕਾਰ ਨੇ ਗੈਬਰੀਏਲਾ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ।

ਅਰਜੁਨ ਰਾਮਪਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਜਲਦ ਹੀ ਅੱਬਾਸ ਮਸਤਾਨ ਦੀ ਫ਼ਿਲਮ ਪੈਂਟਹਾਊਸ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਬੌਬੀ ਦਿਓਲ ਵੀ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਸਪੋਰਟਸ ਐਕਸ਼ਨ ਫ਼ਿਲਮ ਕਰੈਕ ਵੀ ਹੈ। ਕਰੈਕ ‘ਚ ਅਰਜੁਨ ਦੇ ਨਾਲ ਵਿਦਯੁਤ ਜਾਮਵਾਲ ਤੇ ਜੈਕਲੀਨ ਫਰਨਾਂਡੀਜ਼ ਵੀ ਹਨ।

Add a Comment

Your email address will not be published. Required fields are marked *