ਲੋਕਾਂ ਦੀ ਪਸੰਦ ‘ਤੇ ਖਰੀ ਉਤਰੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ 2’

ਜਲੰਧਰ – ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ 2’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਰੀਵਿਊਜ਼ ਵੀ ਸਾਹਮਣੇ ਆ ਗਏ ਹਨ। ਦਰਸ਼ਕ, ਜੋ ਇਸ ਫਿਲਮ ਨੂੰ ਸਿਨੇਮਾਘਰਾਂ ’ਚੋਂ ਦੇਖ ਕੇ ਬਾਹਰ ਨਿਕਲ ਰਹੇ ਹਨ, ਉਨ੍ਹਾਂ ਵਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ‘ਨੀ ਮੈਂ ਸੱਸ ਕੁੱਟਣੀ 2’ ਫ਼ਿਲਮ ਆਪਣੇ ਪਹਿਲੇ ਭਾਗ ਨਾਲੋਂ ਵੀ ਬਿਹਤਰ ਫਿਲਮ ਬਣ ਕੇ ਸਾਹਮਣੇ ਆਈ ਹੈ। ਦਰਸ਼ਕਾਂ ਵਲੋਂ ਜਿਥੇ ‘ਨੀ ਮੈਂ ਸੱਸ ਕੁੱਟਣੀ 1’ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ, ਉਥੇ ਇਹ ਫਿਲਮ ਉਨ੍ਹਾਂ ਨੂੰ ਪਹਿਲੀ ਫਲਮ ਨਾਲੋਂ ਵੀ ਬਿਹਤਰ ਮਹਿਸੂਸ ਹੋਈ ਹੈ।

ਦੱਸ ਦੇਈਏ ਕਿ ਫਿਲਮ ’ਚ ਅਨੀਤਾ ਦੇਵਗਨ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਮਹਿਤਾਬ ਵਿਰਕ, ਤਨਵੀ ਨਾਗੀ, ਹਾਰਬੀ ਸੰਘਾ, ਸ਼ਵਿੰਦਰ ਮਾਹਲ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ, ਮਲਕੀਤ ਰੌਣੀ, ਦਿਲਨੂਰ ਕੌਰ, ਆਕਾਂਕਸ਼ਾ ਸਰੀਨ, ਰੁਪਿੰਦਰ ਰੂਪੀ, ਸੁਖਵਿੰਦਰ ਰਾਜ, ਰਵਿੰਦਰ ਮੰਡ, ਅਮਰੀਨ ਭੁੱਲਰ ਤੇ ਹਰਨਿਧ ਸਿੰਘ ਹੈਰੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ। ਫਿਲਮ ਨੂੰ ਮੋਹਿਤ ਬਨਵੈਤ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ।

Add a Comment

Your email address will not be published. Required fields are marked *