ਐਕਟ੍ਰੈੱਸ, ਪ੍ਰੋਡਿਊਸਰ ਪੱਲਵੀ ਜੋਸ਼ੀ ਬਣੀ ਐੱਫ਼. ਟੀ. ਆਈ. ਆਈ. ਮੈਂਬਰ

ਮੁੰਬਈ – ਪੱਲਵੀ ਜੋਸ਼ੀ, ਜੋ ਕਿ ਮਨੋਰੰਜਨ ਉਦਯੋਗ ’ਚ ਇਕ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ, ਇਕ ਸ਼ਾਨਦਾਰ ਕਲਾਕਾਰ ਹੋਣ ਦੇ ਨਾਲ-ਨਾਲ ‘ਆਈ. ਐਮ. ਬੁੱਧਾ’ ’ਚ ਇਕ ਨਿਰਮਾਤਾ ਵਜੋਂ ਵੀ ਪਛਾਣ ਪ੍ਰਾਪਤ ਕਰ ਚੁੱਕੀ ਹੈ। ਇਕ ਅਭਿਨੇਤਰੀ ਵਜੋਂ, ਉਸਨੇ ‘ਵੋਹ ਛੋਕਰੀ’ ਤੇ ‘ਦਿ ਤਾਸ਼ਕੰਦ ਫਾਈਲਸ’ ਵਰਗੀਆਂ ਫਿਲਮਾਂ ਲਈ ਵੱਕਾਰੀ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। 

ਪ੍ਰਭਾਵਸ਼ਾਲੀ ਤੇ ਦਿਲਚਸਪ ਕਹਾਣੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀ ਅਦਾਕਾਰਾ-ਨਿਰਮਾਤਾ ਪੱਲਵੀ ਜੋਸ਼ੀ ਇਕ ਹੋਰ ਮੀਲ ਪੱਥਰ ਹਾਸਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸ ਨੂੰ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਸੋਸਾਇਟੀ (ਐੱਫ਼. ਟੀ. ਆਈ. ਆਈ) ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ।

Add a Comment

Your email address will not be published. Required fields are marked *